View in English:
May 2, 2024 7:14 am

ਦਿੱਲੀ ‘ਚ ਮਾਂ-ਪੁੱਤ ਨੇ ਮਿਲ ਕੇ ਪਤੀ ਨੂੰ ਮਾਰਿਆ , ਹਰ ਰੋਜ਼ ਲਾਸ਼ ਦੇ ਟੁਕੜੇ ਲੁਗਾਉਂਦੇ ਸਨ ਟਿਕਾਣੇ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਨਵੰਬਰ 28

ਪਿਛਲੇ ਮਈ ਮਹੀਨੇ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਪਾਂਡਵ ਨਗਰ ਵਿੱਚ ਰਾਮਲੀਲਾ ਗਰਾਊਂਡ ਅਤੇ ਡਰੇਨ ਵਿੱਚੋਂ ਕਈ ਮਨੁੱਖੀ ਅੰਗਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਇੱਕ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜੇ ਗਏ ਦੋਸ਼ੀਆਂ ਦੇ ਨਾਂ ਪੂਨਮ ਅਤੇ ਦੀਪਕ ਹਨ। ਪੁਲਿਸ ਅਨੁਸਾਰ ਇਹ ਮਨੁੱਖੀ ਅੰਗ ਅੰਜਨ ਦਾਸ ਦੇ ਸਨ। ਦਰਅਸਲ ਦੋਸ਼ੀ ਪੂਨਮ ਜਿੱਥੇ ਅੰਜਨ ਦਾਸ ਦੀ ਪਤਨੀ ਹੈ, ਉੱਥੇ ਦੀਪਕ ਮਤਰੇਇਆ ਪੁੱਤਰ ਹੈ। ਦੋਵਾਂ ‘ਤੇ ਅੰਜਨ ਦੀ ਹੱਤਿਆ ਦਾ ਦੋਸ਼ ਹੈ।

ਅੰਜਨ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ

ਅੰਜਨ ਦਾਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ। ਉਸ ਨੂੰ ਨਸ਼ੀਲੀਆਂ ਗੋਲੀਆਂ ਮਿਲਾ ਕੇ ਸ਼ਰਾਬ ਪਿਲਾਈ ਗਈ, ਜਿਸ ਤੋਂ ਬਾਅਦ ਚਾਕੂ ਨਾਲ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ ‘ਤੇ ਸੁੱਟ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੂਨਮ ਨੇ ਕਈ ਵਿਆਹ ਵੀ ਕੀਤੇ ਸਨ।

ਛੇ ਮਹੀਨਿਆਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ

ਬੀਤੀ 30 ਮਈ ਨੂੰ ਪੁਲਿਸ ਜਾਂਚ ਵਿੱਚ ਮਨੁੱਖੀ ਅੰਗ ਮਿਲੇ ਸਨ। ਇਸ ਮਾਮਲੇ ‘ਚ ਪੁਲਿਸ ਨੂੰ ਕੁਝ ਸੀਸੀਟੀਵੀ ਫੁਟੇਜ ਮਿਲੀ ਸੀ, ਜਿਸ ਦੇ ਆਧਾਰ ‘ਤੇ ਛੇ ਮਹੀਨੇ ਦੀ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹੁਣ ਪੁਲਿਸ ਅੰਜਨ ਦਾਸ ਦੀ ਡੀਐਨਏ ਪ੍ਰੋਫਾਈਲਿੰਗ ਕਰਵਾਏਗੀ।

ਨੂੰਹ ‘ਤੇ ਰੱਖਦਾ ਸੀ ਗੰਦੀ ਨਜ਼ਰ

ਜਾਣਕਾਰੀ ਮੁਤਾਬਕ ਅੰਜਨ ਦਾਸ ‘ਤੇ ਆਪਣੇ ਮਤਰੇਏ ਪੁੱਤਰ ਦੀਪਕ ਦੀ ਪਤਨੀ ‘ਤੇ ਬੁਰੀ ਨਜ਼ਰ ਰੱਖਣ ਦਾ ਸ਼ੱਕ ਸੀ। ਦੀਪਕ ਅਸਲ ਵਿੱਚ ਪੂਨਮ ਦੇ ਪਹਿਲੇ ਪਤੀ ਕੱਲੂ ਦਾ ਪੁੱਤਰ ਹੈ। ਦੀਪਕ ਆਪਣੀ ਪਤਨੀ ‘ਤੇ ਗਲਤ ਨਜ਼ਰ ਰੱਖਣ ਕਾਰਨ ਆਪਣੇ ਮਤਰੇਏ ਪਿਤਾ ਅੰਜਨ ਦਾਸ ਤੋਂ ਬਹੁਤ ਨਾਰਾਜ਼ ਸੀ।

Leave a Reply

Your email address will not be published. Required fields are marked *

View in English