ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਕਤੂਬਰ 30
ਹਰਿਆਣਾ ਵਿਚ ਜ਼ਮੀਨ ਦੀ ਰਜਿਸਟ੍ਰੇਸ਼ਨ ਹੁਣ ਆਨਲਾਈਨ ਹੋਵੇਗੀ। ਇਸ ਤੋਂ ਬਾਅਦ ਹਰਿਆਣਾ ਦਿਵਸ (1 ਨਵੰਬਰ) ਤੋਂ ਰਾਜ ਭਰ ਵਿਚ ਡੀਡ ਰਜਿਸਟ੍ਰੇਸ਼ਨ ਵੀ ਆਨਲਾਈਨ ਕੀਤੀ ਜਾਵੇਗੀ। ਹਰਿਆਣਾ ਨੇ ਜ਼ਮੀਨ ਅਤੇ ਮਾਲ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕਰਕੇ ਪਾਰਦਰਸ਼ੀ ਅਤੇ ਨਾਗਰਿਕ-ਅਨੁਕੂਲ ਸ਼ਾਸਨ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਮਾਲ ਅਤੇ ਆਫ਼ਤ ਪ੍ਰਬੰਧਨ ਦੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਡਿਜੀਟਲ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਵੀਡੀਓ ਕਾਨਫਰੰਸ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਇਕ ਉੱਚ-ਪੱਧਰੀ ਮੀਟਿੰਗ ਕੀਤੀ।
ਹਰਿਆਣਾ ਦੇ ਗ੍ਰਹਿ ਸਕੱਤਰ ਡਾ. ਸੁਨੀਤਾ ਮਿਸ਼ਰਾ ਨੇ ਕਿਹਾ ਕਿ “1 ਨਵੰਬਰ ਤੋਂ ਅਸੀਂ ਹਰਿਆਣਾ ਵਿਚ ਇਕ ਵੱਡਾ ਬਦਲਾਅ ਲਿਆ ਰਹੇ ਹਾਂ। ਮੁੱਖ ਮੰਤਰੀ ਦੇ ਮਾਰਗਦਰਸ਼ਨ ਹੇਠ, ਅਸੀਂ ਤਹਿਸੀਲਾਂ ਵਿਚ ਜ਼ਮੀਨ ਰਜਿਸਟ੍ਰੇਸ਼ਨ ਡੀਡ ਪ੍ਰਣਾਲੀ ਨੂੰ ਬਦਲ ਰਹੇ ਹਾਂ ਅਤੇ ਕਾਗਜ਼ ਰਹਿਤ ਰਜਿਸਟ੍ਰੇਸ਼ਨ ਵੱਲ ਵਧ ਰਹੇ ਹਾਂ। ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੋਵੇਗਾ।”







