ਫੈਕਟ ਸਮਾਚਾਰ ਸੇਵਾ
ਲੁਧਿਆਣਾ, ਅਗਸਤ 12
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ, ਚਾਈਲਡ ਲਾਈਨ, ਪੁਲਿਸ ਵਿਭਾਗ ਅਤੇ ਬਚਪਨ ਬਚਾਉ ਅੰਦੋਲਨ ਵੱਲੋ ਸਾਂਝੇ ਤੌਰ ‘ਤੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਇਨ੍ਹਾਂ ਥਾਂਵਾਂ ਵਿੱਚ ਰੇਲਵੇ ਸਟੇਸ਼ਨ ਦੇ ਅੰਦਰ-ਬਾਹਰ, ਚੌੜਾ ਬਾਜਾਰ, ਜੀ.ਐਮ.ਡੀ. ਮਾਲ, ਅਰੋੜਾ ਪੈਲੇਸ, ਗਿੱਲ ਚੌਂਕ, ਵਿਸ਼ਵਕਰਮਾ ਚੌਂਕ, ਡੀ.ਐਮ.ਸੀ ਚੌਂਕ, ਦੰਡੀ ਸਵਾਮੀ ਚੌਂਕ, ਸਿਵਲ ਲਾਈਨਜ਼, ਫੀਲਡ ਗੰਜ, ਪੈਵੇਲੀਅਨ ਚੌਂਕ ਆਦਿ ਸ਼ਾਮਲ ਸਨ।
ਦੰਡੀ ਸਵਾਮੀ ਚੌਂਕ ਤੋਂ 5 ਬੱਚਿਆਂ ਨੂੰ ਭੀਮ ਮੰਗਦਿਆਂ ਰੈਸਕਿਊ ਕੀਤਾ ਗਿਆ। ਇਹਨਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਨ ਉਪਰੰਤ ਬਾਲ ਘਰ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਯੂਲਿਟ ਵੱਲੋਂ ਆਮ ਜਨਤਾ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਬਾਲ ਭਿੱਖਿਆ ‘ਤੇ ਠੱਲ ਪਾਈ ਜਾ ਸਕੇ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਭੀਖ ਨਾ ਦੇ ਕੇ ਚਾਈਲਡ ਬੈਗਿੰਗ ਨੂੰ ਰੋਕਣ ਲਈ ਸਹਿਯੋਗ ਦਿੱਤਾ ਜਾਵੇ।
ਜ਼ਿਲ੍ਹਾ ਟਾਸਕ ਫੋਰਸ ਟੀਮ ਵਿੱਚ ਟੀਮ ਵਿੱਚ ਜਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ, ਰੀਤੂ ਸੂਦ (ਆਊਟਰੀਚ ਵਰਕਰ), ਸੰਜਨਾ (ਸ਼ੋਸ਼ਲ ਵਰਕਰ), ਸਨਦੀਪ ਸਿੰਘ (ਬਚਪਨ ਬਚਾਉ ਅੰਦੋਲਨ), ਵਰਿੰਦਰ ਸਿੰਘ (ਮੀਡੀਆ ਡੌਕ ਅਸਿਟੈਂਟ), ਸਨਦੀਪ ਸਿੰਘ (ਕੇਸ ਵਰਕਰ ਚਾਈਲਡ ਲਾਈਨ), ਕਿਰਨਦੀਪ ਕੌਰ ਅਤੇ ਸ਼ਿਲਪਾ ਪ੍ਰਭਾਕਰ (ਸਪੁਰਵਾਈਜਰ, ਚਾਈਲਡ ਲਾਈਨ), ਤਨਸ਼ੀਨ ਕੌਰ (ਡੀ.ਸੀ. ਦਫਤਰ) ਸ਼ਾਮਲ ਸਨ।