View in English:
June 15, 2025 2:41 am

ਸਬ ਡਵਿਜ਼ਨਲ ਹਸਪਤਾਲ ਦੀ ਨਵੀਂ ਬਣੀ ਬਿਲਡਿੰਗ ਦਾ ਡਿਪਟੀ ਕਮਿਸ਼ਨਰ ਨੇ ਜਾਇਜ਼ਾ ਲਿਆ

ਫੈਕਟ ਸਮਾਚਾਰ ਸੇਵਾ

ਸ੍ਰੀ ਚਮਕੌਰ ਸਾਹਿਬ, ਜੂਨ 13


ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਆਈ.ਏ.ਐਸ ਵੱਲੋਂ ਅੱਜ ਸਬ-ਡਵਿਜ਼ਨਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਦੀ ਨਵੀਂ ਬਣੀ ਇਮਾਰਤ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਤੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਹਸਪਤਾਲ ਦੀ ਬਿਲਡਿੰਗ ਵਿੱਚ ਕੀਤੇ ਗਏ ਕੰਮਾਂ ਅਤੇ ਚੱਲ ਰਹੇ ਅੰਤਿਮ ਕਾਰਜਾਂ ਦਾ ਨਰੀਖਿਣ ਕੀਤਾ ਗਿਆ। ਉਨ੍ਹਾਂ ਐਸ.ਡੀ.ਓ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਹਸਪਤਾਲ ਵਿੱਚ ਦੂਜੀ ਮੰਜਿਲ ਨਾਲ ਜੋੜਨ ਵਾਲੇ ਰੈਂਪ ਦੇ ਕੰਮ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ।

ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸ਼੍ਰੀ ਚਮਕੌਰ ਸਾਹਿਬ ਵਿਖੇ ਨਵੇਂ ਬਣੇ 50 ਬੈਡਾਂ ਦੇ ਹਸਪਤਾਲ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਂਵਾ ਮੁੱਹਈਆ ਕਰਵਾਈਆਂ ਜਾ ਸਕਣਗੀਆਂ। ਇਸ ਨਵੇਂ ਹਸਪਤਾਲ ਦੇ ਨਿਰਮਾਣ ਨਾਲ ਨਾ ਸਿਰਫ ਸਿਹਤ ਸੇਵਾਵਾਂ ਨੂੰ ਬਿਹਤਰ ਕੀਤਾ ਜਾਵੇਗਾ, ਬਲਕਿ ਸ਼੍ਰੀ ਚਮਕੌਰ ਸਾਹਿਬ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਮਰੀਜਾਂ ਨੂੰ ਸਿਹਤ ਦੀਆਂ ਮਿਆਰੀ ਸੇਵਾਵਾਂ ਵੀ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਇਸ ਦੋ ਮੰਜਿਲਾਂ ਹਸਪਤਾਲ ਦੀ ਇਮਾਰਤ ਵਿੱਚ ਐਂਮਰਜੈਂਸੀ ਸੇਵਾਵਾਂ, ਲੇਬਰ ਰੂਮ, ਓਪਰੇਸ਼ਨ ਥਿਏਟਰ, ਡਾਕਟਰਾਂ ਦੇ ਓ.ਪੀ.ਡੀ ਕਮਰੇ, ਐਕਸ-ਰੇ ਰੂਮ, ਆਈ.ਸੀ.ਟੀ.ਸੀ ਲੈਬ, ਲੈਬੋਰੇਟਰੀ, ਪਰਿਵਾਰ ਨਿਯੋਜਨ, ਟੀਕਾਕਰਨ ਰੂਮ, ਕੋਲਡ ਚੇਨ ਪੋਆਇੰਟ, ਨਰਸਿੰਗ ਸਟੇਸ਼ਨ, ਮਰੀਜਾਂ ਲਈ ਵਾਰਡ, ਟ੍ਰੇਨਿੰਗ ਮੀਟਿੰਗ ਹਾਲ, ਐਸ.ਐਮ.ਓ ਦਫ਼ਤਰ, ਸੈਂਪਲ ਕਲੈਕਸ਼ਨ ਰੂਮ, ਮਾਈਨਰ ਓ.ਟੀ, ਐਕਲੈਂਪਸੀਆ ਰੂਮ, ਰਜਿਸਟ੍ਰੇਸ਼ਨ ਕਾਊਂਟਰ, ਦਵਾਈਆਂ, ਈ.ਸੀ.ਜੀ ਰੂਮ, ਮੋਰਚਰੀ, ਪਾਰਕਿੰਗ ਏਰੀਆ ਆਦਿ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਜਲਦ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਵਿਆਪਕ ਪੱਧਰ ਉੱਤੇ ਮਿਆਰੀ ਸਿਹਤ ਸੇਵਾਵਾਂ ਇਲਾਕੇ ਵਿੱਚ ਹੀ ਮਿਲਣਗੀਆਂ।

ਇਸ ਮੌਕੇ ‘ਤੇ ਉਪਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ, ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ, ਡਾ.ਸਵਪਨਜੀਤ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ, ਨਾਇਬ ਤਹਿਸੀਲਦਾਰ ਰਮਨ ਗੁਪਤਾ, ਡੀ.ਐਸ.ਪੀ ਮਨਜੀਤ ਸਿੰਘ ਔਲਖ, ਐਸ.ਐਚ.ਓ ਗੁਰਪ੍ਰੀਤ ਸਿੰਘ, ਜਸਵੀਰ ਕੁਮਾਰ ਸੁਪਰਡੈਂਟ, ਕਾਰਜਸਾਧਕ ਅਫਸਰ, ਗੁਰਦੀਪ ਸਿੰਘ, ਐਸ.ਡੀ.ਓ ਦਿਨੇਸ਼ ਕੁਮਾਰ, ਸੁਰਿੰਦਰਪਾਲ ਸਟੈਨੋ, ਅਵਤਾਰ ਸਿੰਘ ਘੁਮੰਣ, ਹਰਵਿੰਦਰ ਸਿੰਘ ਬੀ.ਈ.ਈ ਅਤੇ ਹੋਰ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

View in English