ਫੈਕਟ ਸਮਾਚਾਰ ਸੇਵਾ
ਪਟਿਆਲਾ, ਮਈ 18
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਵਸਨੀਕਾਂ ਦੀਆਂ ਆਪਣੇ ਸਥਾਨਕ ਦਫ਼ਤਰ ਵਿਖੇ ਸੁਣੀਆਂ। ਇੱਥੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਮੌਕੇ ਉਤੇ ਹੀ ਹੱਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਅਰੰਭੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਲੋਕ ਲਹਿਰ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਸਪਲਾਈ ਚੇਨ ਖ਼ਤਮ ਕਰਕੇ ਨਸ਼ਿਆਂ ਦੇ ਆਦੀਆਂ ਦੇ ਮੁੜ ਵਸੇਬੇ ਤੇ ਹੁਨਰਮੰਦ ਬਣਾ ਕੇ ਆਪਣੇ ਕਿੱਤੇ ਲਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਇਸ ਮੌਕੇ ਪਿੰਡ ਮਾਜਰੀ ਅਕਾਲੀਆਂ ਦੀ ਪੰਚਾਇਤ ਨੂੰ ਪੰਜ ਲੱਖ ਰੁਪਏ, ਫੱਗਣ ਮਾਜਰਾ ਨੂੰ ਤਿੰਨ ਲੱਖ ਰੁਪਏ ਅਤੇ ਬੀ ਆਰ ਅੰਬੇਡਕਰ ਸੋਸਾਈਟੀ ਪਟਿਆਲਾ ਨੂੰ ਦੋ ਲੱਖ ਗਰਾਂਟ ਵਜੋਂ ਚੈਕ ਦਿੱਤੇ। ਇਸ ਮੌਕੇ ਆਫਿਸ ਇੰਚਾਰਜ ਜਸਬੀਰ ਸਿੰਘ ਗਾਂਧੀ, ਮੀਡੀਆ ਸਲਾਹਕਾਰ ਗੱਜਣ ਸਿੰਘ, ਆਫਿਸ ਇੰਚਾਰਜ ਜੈ ਸ਼ੰਕਰ ਸ਼ਰਮਾ, ਦੇਸ਼ ਦੀਪਕ, ਬਲਾਕ ਪ੍ਰਧਾਨ ਮੋਹਿਤ, ਮਨਦੀਪ ਸਿੰਘ ਵਿਰਦੀ, ਜੀ ਐਸ ਭੰਗੂ, ਪਵਨ ਸਿੰਘ ਕੁਮਾਰ, ਡਾ ਹਰੀਸ਼ ਵਾਲੀਆ, ਕੇਵਲ ਬਾਵਾ, ਕੌਂਸਲਰ ਗੁਰਕਿਰਪਾਲ ਸਿੰਘ, ਵਾਸੂਦੇਵ ਸਿੰਘ, ਮੌਂਟੀ, ਹਰੀਤੇਸ਼ ਅਰੋੜਾ, ਅਤੁਲ ਕੁਮਾਰ ਅਤੇ ਧਨਵੇਸ਼ ਪੁਰੀ ਸੀਨੀਅਰ ਆਪ ਆਗੂ ਹਾਜ਼ਰ ਸਨ।