ਫੈਕਟ ਸਮਾਚਾਰ ਸੇਵਾ
ਇਸਲਾਮਾਬਾਦ , ਨਵੰਬਰ 15
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਅੱਜ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ। ਸ਼ਰੀਫ ਹਾਲ ਹੀ ‘ਚ ਲੰਡਨ ਤੋਂ ਪਰਤੇ ਸਨ, ਜਿੱਥੇ ਉਹ ਆਪਣੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਗਏ ਸਨ।
ਨਵਾਜ਼ ਅਗਲੇ ਮਹੀਨੇ ਦਸੰਬਰ ‘ਚ ਪਾਕਿਸਤਾਨ ਪਰਤ ਸਕਦੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਆਉਣ ਵਾਲੀਆਂ ਆਮ ਚੋਣਾਂ ਵਿੱਚ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਅਗਵਾਈ ਵੀ ਕਰਨਗੇ।