ਇੰਸਟੀਟਿਊਸ਼ਨ ਆਫ਼ ਇੰਜੀਨੀਅਰਜ਼ (ਇੰਡੀਆ), ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਈ.ਸੀ. ਈ. ਵਿਭਾਗ ਵੱਲੋਂ ਸਾਂਝੇ ਤੌਰ ਤੇ ਇਲੈਕਟ੍ਰਾਨਿਕਸ ਇੰਜਨੀਅਰਿੰਗ ਡਿਵੀਜ਼ਨ ਬੋਰਡ ਆਈ.ਈ.ਆਈ. ਦੀ ਅਗਵਾਈ ਹੇਠ 11 ਮਾਰਚ 2025 ਨੂੰ “ਇਲੈਕਟ੍ਰਾਨਿਕ ਅਤੇ ਕਮਿਊਨੀਕੇਸ਼ਨ ਸੈਕਟਰ ਵਿੱਚ ਉਭਰਦੇ ਰੁਝਾਨ” ਵਿਸ਼ੇ ਤੇ ਅਧਾਰਤ ਇੱਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਆਈ.ਈ.ਆਈ. ਧੁਨੀ ਅਤੇ ਪੰਜਾਬੀ ਯੂਨੀਵਰਸਿਟੀ ਦੀ ਧੁਨੀ ਨਾਲ ਹੋਈ। ਸੈਮੀਨਾਰ ਦਾ ਉਦਘਾਟਨ ਪ੍ਰੋ. ਮਨਜੀਤ ਸਿੰਘ ਪਾਤੜ (ਸਾਬਕਾ ਡੀਨ ਰਿਸਰਚ), ਪ੍ਰੋ. ਤਾਰਾ ਸਿੰਘ ਕਮਲ (ਸਾਬਕਾ ਉਪ-ਪ੍ਰਧਾਨ, ਆਈ.ਈ.ਆਈ.), ਡਾ. ਬਲਜੀਤ ਸਿੰਘ ਖਹਿਰਾ (ਚੇਅਰਮੈਨ ਆਈ.ਈ.ਆਈ.), ਪ੍ਰੋ. ਕੁਲਵਿੰਦਰ ਸਿੰਘ ਮੱਲੀ (ਮੁਖੀ, ਈ.ਸੀ.ਈ. ਵਿਭਾਗ), ਡਾ. ਜਗਤਾਰ ਸਿੰਘ ਸਿਵੀਆ (ਮੁਖੀ, ਈ.ਸੀ.ਈ. ਵਿਭਾਗ, ਤਲਵੰਡੀ ਸਾਬੋ), ਅਤੇ ਪ੍ਰੋ. ਮਨਜੀਤ ਸਿੰਘ ਬੰਮਰਾ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ।

ਡਾ.ਬਲਜੀਤ ਸਿੰਘ ਖਹਿਰਾ , ਚੇਅਰਮੈਨ, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ।
ਡਾ: ਜਗਤਾਰ ਸਿੰਘ, ਪ੍ਰੋਫੈਸਰ, YDOE ਤਲਵੰਡੀ ਸਾਬੋ ਅਤੇ ਸੈਮੀਨਾਰ ਦੇ ਕਨਵੀਨਰ ਨੇ ” ਇਲੈਕਟ੍ਰਾਨਿਕਸ ਅਤੇ ਸੰਚਾਰ ਖੇਤਰ ਵਿੱਚ ਉੱਭਰ ਰਹੇ ਰੁਝਾਨ” ਵਿਸ਼ੇ ਬਾਰੇ ਭਾਗੀਦਾਰਾਂ ਨੂੰ ਜਾਣੂ ਕਰਵਾਇਆ।
ਮੁੱਖ ਮਾਹਿਮਾਨ ਪ੍ਰੋ ਮਨਜੀਤ ਸਿੰਘ ਪਾਤੜ (ਸਾਬਕਾ ਡੀਨ ਰਿਸਰਚ) ਨੇ ਵਿਦਿਆਰਥੀਆਂ ਨੂੰ ਸੁਭੋਧਿਤ ਕੀਤਾ ਅਤੇ ਉਹਨਾਂ ਨੂੰ ਡੀਪ ਸਟੱਡੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰਬੰਕਾ ਦਾ ਧੰਨਵਾਧ ਕੀਤਾ।
ਵਿਸ਼ੇਸ ਮਹਿਮਾਨ ਡਾ: ਕੁਲਵਿੰਦਰ ਸਿੰਘ ਮੱਲੀ ਪ੍ਰੋਫੈਸਰ ਅਤੇ ਮੁਖੀ ਈ ਸੀ ਈ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਸੰਬੋਧਨ ਵਿੱਚ ਅਜਿਹੇ ਜਾਣਕਾਰੀ ਭਰਪੂਰ ਸੈਸ਼ਨਾਂ ਦਾ ਆਯੋਜਨ ਕਰਨ ਅਤੇ ਖੇਤਰ ਵਿੱਚ ਆਪਣੇ ਖੋਜ ਗਿਆਨ ਅਤੇ ਤਜ਼ਰਬੇ ਸਾਂਝੇ ਕਰਨ ਲਈ ਲੋਕਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ।
ਇਸ ਮੌਕੇ ਪ੍ਰੋ .(ਡਾ.) ਟੀ.ਐਸ. ਕਮਲ ਐਫ.ਆਈ.ਈ., ਸਾਬਕਾ ਉਪ-ਪ੍ਰਧਾਨ ਆਈ.ਈ.ਆਈ. ਨੇ ਵੀ ਆਪਣੇ ਪ੍ਰੇਰਕ ਵਿਚਾਰਾਂ ਨਾਲ ਇਕੱਠ ਨੂੰ ਸੰਬੋਧਨ ਕੀਤਾ ਅਤੇ ਪਿਛਲੇ ਦਹਾਕਿਆਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਜੋ ਕਿ ਏਆਈ ਨੇ ਵੱਖ-ਵੱਖ ਉਦਯੋਗਾਂ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਇਸ ਵੱਕਾਰੀ ਸੰਸਥਾ ਦੇ ਮੈਂਬਰ ਬਣਨ ਅਤੇ ਇੰਜੀਨੀਅਰਿੰਗ ਪੇਸ਼ੇ ਲਈ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।
ਸਟੇਜ ਦਾ ਸੰਚਾਲਨ ਡਾ. ਅਮਨਦੀਪ ਕੌਰ ਸਰਾਓ (ਸਹਾਇਕ ਪ੍ਰੋਫੈਸਰ, ਸੀ.ਐਸ.ਈ ਵਿਭਾਗ, YCOE) ਅਤੇ ਡਾ. ਰਮਨਦੀਪ ਕੌਰ (ਸਹਾਇਕ ਪ੍ਰੋਫੈਸਰ, ਈ.ਸੀ.ਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ) ਵੱਲੋਂ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਦੋ ਤਕਨੀਕੀ ਸੈਸ਼ਨ ਹੋਏ, ਜਿਨ੍ਹਾਂ ਵਿੱਚ ਹਰ ਸੈਸ਼ਨ ‘ਚ ਤਿੰਨ ਵਿਸ਼ੇਸ਼ਗਿਆਨ ਲੈਕਚਰ ਹੋਏ। ਪਹਿਲੇ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਡਾ. ਅਭਿਨਵ ਭੰਡਾਰੀ (ਸਹਾਇਕ ਪ੍ਰੋਫੈਸਰ, ਸੀ.ਐਸ.ਈ ਵਿਭਾਗ) ਨੇ “Detection and Mitigation of DDoS attacks” ਵਿਸ਼ੇ ਤੇ ਲੈਕਚਰ ਨਾਲ ਕੀਤੀ। ਉਸ ਤੋਂ ਬਾਅਦ, ਡਾ. ਅਮ੍ਰਿਤ ਕੌਰ (ਸੰਯੁਕਤ ਪ੍ਰੋਫੈਸਰ, ਈ.ਸੀ.ਈ ਵਿਭਾਗ) ਨੇ “Biodegradable Electronics for Reducing E-Waste” ਤੇ ਲੈਕਚਰ ਦਿੱਤਾ। ਤੀਜਾ ਲੈਕਚਰ ਡਾ. ਰਮਨਦੀਪ ਕੌਰ ਵੱਲੋਂ “Underwater Wireless Optical Communication for Deep Sea Exploration.” ਵਿਸ਼ੇ ਤੇ ਦਿੱਤਾ ਗਿਆ। ਪਹਿਲੇ ਤਕਨੀਕੀ ਸੈਸ਼ਨ ਦੀ ਅਗਵਾਈ ਪ੍ਰੋ. ਰਣਜੀਤ ਕੌਰ, ਡਾ. ਸੋਨੀਆ ਗੋਇਲ ਅਤੇ ਡਾ. ਚਰਨਜੀਤ ਸਿੰਘ ਵੱਲੋਂ ਕੀਤੀ ਗਈ। ਦੂਜੇ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਪ੍ਰੋ. ਜੈ. ਐਸ. ਉਭੀ (ਪ੍ਰੋਫੈਸਰ, ਈ.ਸੀ.ਈ ਵਿਭਾਗ, ਸਲੀਐਟ ਲੋਂਗੋਵਾਲ) ਵੱਲੋਂ “AI in 6G Communications” ਵਿਸ਼ੇ ‘ਤੇ ਲੈਕਚਰ ਨਾਲ ਹੋਈ। ਫਿਰ, ਡਾ. ਧਵਲੀਸ਼ ਰੱਤਣ (ਸਹਾਇਕ ਪ੍ਰੋਫੈਸਰ, ਸੀ.ਐਸ.ਈ ਵਿਭਾਗ) ਨੇ “Harnessing Generative AI for Advancements in Electronics and Communication” ਤੇ ਲੈਕਚਰ ਦਿੱਤਾ। ਤੀਜਾ ਲੈਕਚਰ ਡਾ. ਹਰਮਨਜੋਤ ਸਿੰਘ (ਸਹਾਇਕ ਪ੍ਰੋਫੈਸਰ, ਈ.ਸੀ.ਈ ਵਿਭਾਗ) ਨੇ “Blockchain for secure Communication network” ਵਿਸ਼ੇ ‘ਤੇ ਦਿੱਤਾ। ਦੂਜੇ ਤਕਨੀਕੀ ਸੈਸ਼ਨ ਦੀ ਅਗਵਾਈ ਪ੍ਰੋ. ਮਨਜੀਤ ਸਿੰਘ ਭੰਮਰਾ ਅਤੇ ਡਾ. ਅਮਨਦੀਪ ਸਿੰਘ ਸੱਪਲ ਵੱਲੋਂ ਕੀਤੀ ਗਈ। ਸੈਮੀਨਾਰ ਦੇ ਸੰਯੋਜਕ (Convenor) ਡਾ. ਜਗਤਾਰ ਸਿੰਘ ਸਿਵਿਆ ਅਤੇ ਸਹਿ-ਸੰਯੋਜਕ (Co-Convenor) ਡਾ. ਹਰਮਨਜੋਤ ਸਿੰਘ ਸਨ। ਸਮਾਪਨ ਸਮਾਰੋਹ ਦੌਰਾਨ, ਇੰਜੀ. ਜਤਿੰਦਰ ਸਿੰਘ (ਐਗਜ਼ਿਕਿਊਟਿਵ ਕਮੇਟੀ ਮੈਂਬਰ, IEI) ਨੇ ਹੋਰ ਮੌਜੂਦਾ ਹਸਤੀਆਂ ਦੇ ਨਾਲ ਮਿਲ ਕੇ ਵਿਸ਼ਾ ਮਾਹਿਰਾਂ, ਆਯੋਜਕਾਂ, ਸੈਸ਼ਨ ਚੇਅਰਜ਼ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ। ਪੂਰੇ ਸੈਮੀਨਾਰ ਦੀ ਸਫਲਤਾ ਉਤੇ ਪ੍ਰੋ. ਮਨਜੀਤ ਸਿੰਘ ਭੰਮਰਾ ਨੇ ਧੰਨਵਾਦ ਪ੍ਰਸਤਾਵ ਰੱਖਿਆ। ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਰਹੇ। ਸੈਮੀਨਾਰ ਵਿੱਚ 250 ਦੇ ਕਰੀਬ ਇੰਜੀਨੀਅਰ, ਫੈਕਲਟੀ ਮੈਂਬਰ, ਵਿਦਿਆਰਥੀ, ਰਿਸਰਚ ਸਕਾਲਰ ਅਤੇ ਮਹਿਮਾਨ ਸ਼ਾਮਲ ਹੋਏ।