View in English:
January 25, 2025 2:37 am

ਮਹਾਰਾਸ਼ਟਰ ਦੇ ਭੰਡਾਰਾ ’ਚ ਫੈਕਟਰੀ ਵਿਚ ਧਮਾਕਾ, 5 ਲੋਕਾਂ ਦੀ ਗਈ ਜਾਨ

ਫੈਕਟ ਸਮਾਚਾਰ ਸੇਵਾ

ਭੰਡਾਰਾ , ਜਨਵਰੀ 24

ਮਹਾਰਾਸ਼ਟਰ ਦੇ ਭੰਡਾਰਾ ਵਿਚ ਅੱਜ ਸਵੇਰੇ Ordnance Factory ਵਿਚ ਕਈ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ। ਜਾਣਕਾਰੀ ਅਨੁਸਾਰ ਫੈਕਟਰੀ ਵਿਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ, ਜਿਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਸ ਵਿਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਕਰਮਚਾਰੀਆਂ ਲਈ ਖੋਜ ਤੇ ਬਚਾਅ ਕਾਰਜ ਜਾਰੀ ਹਨ

ਪੀਆਰਓ ਡਿਫੈਂਸ ਨਾਗਪੁਰ ਅਨੁਸਾਰ ਬਚੇ ਲੋਕਾਂ ਦੀ ਭਾਲ ਲਈ ਬਚਾਅ ਅਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਬਚਾਅ ਕਾਰਜ ਜਾਰੀ ਹਨ। ਭੰਡਾਰਾ ਦੇ ਕੁਲੈਕਟਰ ਸੰਜੇ ਕੋਲਟੇ ਨੇ ਕਿਹਾ ਕਿ Ordnance Factory ਜਵਾਹਰ ਨਗਰ ਭੰਡਾਰਾ ਵਿਚ ਹੋਏ ਧਮਾਕੇ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ ‘ਤੇ ਮੌਜੂਦ ਹਨ। ਇਸ ਵੇਲੇ ਬਚਾਅ ਕਾਰਜ ਜਾਰੀ ਹੈ। ਹਾਦਸੇ ਵਿਚ ਛੱਤ ਡਿੱਗ ਗਈ ਹੈ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ।

ਪੰਜ ਦੀ ਹੋਈ ਮੌਤ

ਜ਼ਿਲ੍ਹਾ ਕੁਲੈਕਟਰ ਸੰਜੇ ਕੋਲਟੇ ਨੇ ਦੱਸਿਆ ਕਿ ਧਮਾਕਾ ਸਵੇਰੇ 10.30 ਵਜੇ ਦੇ ਕਰੀਬ ਹੋਇਆ। ਉਨ੍ਹਾਂ ਕਿਹਾ ਕਿ ਇਹ ਧਮਾਕਾ ਜਵਾਹਰ ਨਗਰ ਇਲਾਕੇ ਵਿਚ ਸਥਿਤ ਫੈਕਟਰੀ ਦੇ ਐਲਟੀਪੀ ਸੈਕਸ਼ਨ ਵਿਚ ਹੋਇਆ। ਧਮਾਕੇ ਸਮੇਂ ਸੈਕਸ਼ਨ ਵਿਚ 14 ਕਰਮਚਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਜ਼ਿੰਦਾ ਬਚਾ ਲਿਆ ਗਿਆ ਤੇ ਪੰਜ ਦੀ ਮੌਤ ਹੋ ਗਈ।

Leave a Reply

Your email address will not be published. Required fields are marked *

View in English