View in English:
January 22, 2025 6:40 am

ਅਜੌਕੀ ਵਿਵਸਥਾ ’ਚ ਆਏ ਨਿਘਰਾਂ ਤੇ ਵਿਗਾੜਾਂ ਦੀ ਬੇਬਾਕੀ ਅਤੇ ਦਲੇਰੀ ਨਾਲ ਬਖੀਏ ਉਧੇੜਦੀ ਹੈ ਪਾਲੀ ਭੁਪਿੰਦਰ ਦੀ ਫਿਲਮ ‘ਗੁਰਮੁੱਖ’-ਸੰਜੀਵਨ

ਸਰਘੀ ਕਲਾ ਕੇਂਦਰ ਦੇ ਦੋ ਨਾਟ-ਕਰਮੀ ਫਿਲਮ ਵਿਚ ਅਹਿਮ ਕਿਰਦਾਰਾ ਵਿਚ  ਨਜ਼ਰ ਆਉਣਗੇ-ਸੰਜੀਵਨ

ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਪਾਲੀ ਭੁਪਿੰਦਰ ਵੱਲੋਂ ਲਿਖੀ ਅਤੇ ਨਿਰਦੇਸ਼ਤ ਪੰਜਾਬੀ ਫਿਲਮ ‘ਗੁਰਮੁੱਖ ਦ ਆਈ ਵਿਟਨਸ’ ਅਜੌਕੀ ਵਿਵਸਥਾ (ਰਾਜਨੀਤੀ, ਪ੍ਰਸ਼ਾਸਨ, ਨਿਆ-ਪਾਲਿਕਾ) ’ਚ ਆਏ ਨਿਘਰਾਂ ਤੇ ਵਿਗਾੜਾਂ ਦੀ ਬੇਬਾਕੀ ਅਤੇ ਦਲੇਰੀ ਨਾਲ ਬਖੀਏ ਉਧੇੜਣ ਦੇ ਨਾਲ-ਨਾਲ ਸਮਾਜ ’ਚ ਆਈ ਇਖਲਾਕੀ ਗਿਰਾਵਟ ’ਤੇ ਚੋਟ ਕਰਦੀ ਹੋਈ, ਗਰੁੂ ਦੇ ਸਿੱਖ ਦੇ ਕਿਰਦਾਰ ਦੇ ਅਸਲ ਮਾਇਨੇ ਦੱਸਦੀ ਹੈ॥ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਫਿਲਮ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਕਿਹਾ, “ਪਾਲੀ ਭੁਪਿੰਦਰ ਨਾਟਕ ਵਿਚ ਹੀ ਨਹੀਂ, ਫਿਲਮਾਂ ਵਿੱਚ ਵੀ ਸਮਾਜ ਦੀ ਕੋਝੀ ਤਸਵੀਰ ਨੂੰ ਬੇਪਰਦ ਕਰਨ ਦੀ ਜੱੁਰਅਤ ਰੱਖਦਾ ਹੈ।ਇਸ ਤੋਂ ਪਹਿਲਾਂ ਸਟੂਪਡ ਸੈਵਨ ਵਿਚ ਵੀ ਪਾਲੀ ਨੇ ਸੰਵੇਦਨਸ਼ੀਨ ਮੁੱਦੇ ਨੂੰ ਸੰਵੇਦਨਸ਼ੀਲਤਾ ਨਾਲ ਉਭਾਰਿਆ ਸੀ।ਸੁਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਓ ਟੀ ਟੀ ਪਲੇਟਫਾਰਮ ਕੇਬਲ ਵੰਨ ’ਤੇ ਪੰਜਾਬੀ, ਹਿੰਦੀ, ਅੰਗਰੇਜ਼ੀ, ਰੂਸੀ ਸਮੇਤ ਪੌਣੀ ਦਰਜਨ ਤੋਂ ਵੱਧ ਭਾਸ਼ਾਵਾਂ ਵਿਚ ਸੰਸਾਰ ਭਰ ’ਚ ਰਲੀਜ਼ ਹੋਣਾ ਪੰਜਾਬੀ ਫਿਲਮਾਂ ਦੇ ਇਤਿਹਾਸ ਵਿਚ ਇਸ ਪਹਿਲੀ ਘਟਨਾਂ ਹੈ।

      ਸੰਜੀਵਨ ਨੇ ਅੱਗੇ ਕਿਹਾ, “ਜਿੱਥੇ ਫੁਹੜ ਕਿਸਮ ਦੀਆਂ ਦੋ ਅਰਥੀ ਫਜ਼ੂਲ ਕਿਸਮ ਦੀਆਂ ਪੰਜਾਬੀ ਫਿਲਮਾਂ ਨੇ ਪੰਜਾਬੀ ਦਰਸ਼ਕ ਸੁਹਜ-ਸੁਆਦ ਵਿਗਾੜ ਦਿੱਤਾ ਹੈ, ਉਥੇ ‘ਗੁਰਮਖ’ ਪੰਜਾਬੀ ਸਮਾਜ ਦੀ ਮਾਨਸਿਕ ਸਿਹਤਮੰਦੀ ਦੀ ਵਜਹ ਬਣੇਗੀ।ਸਰਘੀ ਕਲਾ ਕੇਂਦਰ ਲਈ ਇਹ ਮਾਣ ਵਾਲੀ ਗੱਲ ਫਿਲਮ ਹੈ ਕਿ ਉਸ ਦੇ ਦੋ ਨਾਟ-ਕਰਮੀ ਸੰਜੀਵ ਦੀਵਾਨ ‘ਕੱੁਕੂ ਅਤੇ ਰੰਜੀਵਨ ਸਿੰਘ ਵੀ ਫਿਲਮ ਵਿਚ ਅਹਿਮ ਕਿਰਦਾਰਾ ਵਿਚ  ਨਜ਼ਰ ਆਉਣਗੇ।

ਜਾਰੀ ਕਰਤਾ

ਸੰਜੀਵਨ ਸਿੰਘ

ਨਾਟਕਕਾਰ ਅਤੇ ਨਾਟ-ਨਿਰਦੇਸ਼ਕ

Leave a Reply

Your email address will not be published. Required fields are marked *

View in English