View in English:
December 22, 2024 8:27 am

ਨੋਇਡਾ ਹਵਾਈ ਅੱਡੇ ‘ਤੇ ਇੰਡੀਗੋ ਦੀ ਪਹਿਲੀ ਲੈਂਡਿੰਗ

ਨੋਇਡਾ : ਏਸ਼ੀਆ ਦਾ ਸਭ ਤੋਂ ਵੱਡਾ ਏਅਰਪੋਰਟ ਕਹੇ ਜਾਣ ਵਾਲੇ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਟਰਾਇਲ ਦੇ ਤੌਰ ਉਤੇ ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ ਬਣਨ ਵਾਲੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹਿਲੀ ਉਡਾਣ ਸਫਲਤਾਪੂਰਵਕ ਉਤਰ ਗਈ ਹੈ। ਇੰਡੀਗੋ ਦੀ ਫਲਾਈਟ ਨੰਬਰ A320 NEO ਨੇ ਨੋਇਡਾ ਏਅਰਪੋਰਟ ‘ਤੇ ਆਪਣੀ ਪਹਿਲੀ ਸਫਲ ਲੈਂਡਿੰਗ ਕੀਤੀ ਹੈ।
ਇਹ ਹਵਾਈ ਅੱਡਾ ਅਪ੍ਰੈਲ 2025 ਤੋਂ ਵਪਾਰਕ ਉਡਾਣਾਂ ਲਈ ਵੀ ਖੁੱਲ੍ਹ ਜਾਵੇਗਾ। ਨਵੰਬਰ 2021 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਵਰ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਸੀ। ਟਰਾਇਲ ਦੀ ਇਹ ਪ੍ਰਕਿਰਿਆ 15 ਦਸੰਬਰ ਤੱਕ ਜਾਰੀ ਰਹੇਗੀ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪਹਿਲਾ ਰਨਵੇ 3900 ਮੀਟਰ ਲੰਬਾ ਅਤੇ 60 ਮੀਟਰ ਚੌੜਾ ਹੈ। ਉਡਾਣਾਂ ਦੀ ਬੁਕਿੰਗ 6 ਫਰਵਰੀ ਤੋਂ ਸ਼ੁਰੂ ਹੋਵੇਗੀ।

Leave a Reply

Your email address will not be published. Required fields are marked *

View in English