ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਨਵੰਬਰ 12
ਚੰਡੀਗੜ੍ਹ ਅਤੇ ਪੰਜਾਬ ਵਿੱਚ ਧੂੰਏਂ ਨੇ ਲਗਾਤਾਰ ਲੋਕਾਂ ਦਾ ਦਮ ਘੁੱਟਿਆ ਹੋਇਆ ਹੈ। ਚੰਡੀਗੜ੍ਹ ਲਗਾਤਾਰ ਰੈੱਡ ਜ਼ੋਨ ਵਿੱਚ ਹੈ। ਸੈਕਟਰ 22 ਵਿੱਚ ਸਭ ਤੋਂ ਵੱਧ AQI 405 ਦਰਜ ਕੀਤਾ ਗਿਆ। ਜਦੋਂਕਿ ਏਕਿਊਆਈ ਸੈਕਟਰ 25 ਵਿੱਚ 339 ਅਤੇ ਸੈਕਟਰ 53 ਵਿੱਚ 390 ਤੱਕ ਪਹੁੰਚ ਗਿਆ। ਪੰਜਾਬ ਵਿੱਚ 5 ਡਿਗਰੀ ਅਤੇ ਚੰਡੀਗੜ੍ਹ ਵਿੱਚ 4 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਪਾਇਆ ਜਾ ਰਿਹਾ ਹੈ। ਪੰਜਾਬ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਤਾਪਮਾਨ ‘ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।