View in English:
November 14, 2024 1:56 pm

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ

ਮੁੰਬਈ ਪੁਲਿਸ ਨੂੰ ਬਾਬਾ ਸਿੱਦੀਕ ਕਤਲ ਕੇਸ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਯੂਪੀ ਐਸਟੀਐਫ ਦੀ ਟੀਮ ਨੇ ਇੱਕ ਹੋਰ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੂਟਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਲੁਕਿਆ ਹੋਇਆ ਸੀ। ਉਸ ਦੇ ਸਹਾਇਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

ਯੂਪੀ ਐਸਟੀਐਫ ਅਤੇ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਇਹ ਕਾਰਵਾਈ ਕੀਤੀ। ਜਾਂਚ ਟੀਮ ਨੇ ਐਤਵਾਰ ਨੂੰ ਯੂਪੀ ਦੇ ਬਹਿਰਾਇਚ ਜ਼ਿਲ੍ਹੇ ਤੋਂ ਬਾਬਾ ਸਿੱਦੀਕੀ ਕਤਲ ਨਾਲ ਜੁੜੇ ਸ਼ੂਟਰ ਸ਼ਿਵਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੂਟਰ ਸ਼ਿਵਕੁਮਾਰ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਫੜ ਲਿਆ ਗਿਆ। ਪੁਲੀਸ ਨੇ ਉਸ ਦੇ ਚਾਰ ਸਹਾਇਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਨੇ ਸ਼ੂਟਰ ਸ਼ਿਵਕੁਮਾਰ ਦੇ ਸਾਥੀਆਂ ਅਨੁਰਾਗ ਕਸ਼ਯਪ, ਗਿਆਨ ਪ੍ਰਕਾਸ਼ ਤ੍ਰਿਪਾਠੀ, ਆਕਾਸ਼ ਸ਼੍ਰੀਵਾਸਤਵ ਅਤੇ ਅਖਿਲੇਂਦਰ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਚਾਰਾਂ ਦੋਸ਼ੀਆਂ ਨੇ ਸ਼ਿਵਕੁਮਾਰ ਨੂੰ ਪਨਾਹ ਦਿੱਤੀ ਸੀ ਅਤੇ ਇਹ ਲੋਕ ਉਸ ਨੂੰ ਨੇਪਾਲ ਭੱਜਣ ਵਿਚ ਮਦਦ ਕਰ ਰਹੇ ਸਨ। ਸ਼ਿਵਕੁਮਾਰ ਐਨਸੀਪੀ (ਅਜੀਤ ਧੜੇ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ‘ਤੇ ਗੋਲੀ ਚਲਾਉਣ ਵਾਲਿਆਂ ‘ਚ ਮੁੱਖ ਸ਼ੂਟਰ ਸੀ।

ਮੁੰਬਈ ਪੁਲਿਸ ਨੇ ਸ਼ੂਟਰ ਸ਼ਿਵਕੁਮਾਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਇਸ ਦੌਰਾਨ ਸ਼ਿਵਕੁਮਾਰ ਨੇ ਵੱਡਾ ਖੁਲਾਸਾ ਕਰਦਿਆਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦੀ ਗੱਲ ਕਬੂਲੀ ਅਤੇ ਕਿਹਾ ਕਿ ਉਸ ਨੇ ਅਨਮੋਲ ਬਿਸ਼ਨੋਈ ਦੇ ਕਹਿਣ ‘ਤੇ ਬਾਬਾ ਸਿੱਦੀਕੀ ਦਾ ਕਤਲ ਕੀਤਾ ਸੀ। ਇਸ ਕਤਲ ਕੇਸ ਵਿੱਚ ਕ੍ਰਾਈਮ ਬ੍ਰਾਂਚ ਨੇ ਤਿੰਨੋਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਧਰਮਰਾਜ, ਗੁਰਮੇਲ ਅਤੇ ਸ਼ਿਵ ਕੁਮਾਰ ਗੌਤਮ ਸ਼ਾਮਲ ਹਨ।

Leave a Reply

Your email address will not be published. Required fields are marked *

View in English