View in English:
October 25, 2024 4:51 pm

ਓਡੀਸ਼ਾ-ਬੰਗਾਲ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਦਾਨਾ’, ਕਈ ਜ਼ਿਲਿਆਂ ‘ਚ ਮੀਂਹ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 25

ਚੱਕਰਵਾਤੀ ਤੂਫਾਨ ਡਾਨਾ ਦੇ ਪ੍ਰਭਾਵ ਕਾਰਨ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਤੇਜ਼ ਹਵਾਵਾਂ ਦੇ ਨਾਲ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦਾ ਅਸਰ 3 ਸੂਬਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉੜੀਸਾ ਅਤੇ ਬੰਗਾਲ ‘ਚ 12.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਉੜੀਸਾ ਸਰਕਾਰ ਦੇ ਵਿਸ਼ੇਸ਼ ਸਕੱਤਰ ਗੰਗਾਧਰ ਨਾਇਕ ਨੇਤੂਫ਼ਾਨ ਬਾਰੇ ਕਿਹਾ ‘ਚੱਕਰਵਾਤ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਬਾਲੇਸ਼ਵਰ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਸਨ ਪਰ ਹੁਣ ਹਵਾ ਦੀ ਰਫ਼ਤਾਰ ਕੁਝ ਘਟ ਗਈ ਹੈ। ਹਾਲਾਂਕਿ ਮੀਂਹ ਜਾਰੀ ਹੈ। ਪ੍ਰਸ਼ਾਸਨ ਨੇ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ।

ਭਦਰਕ ‘ਚ NDRF ਦੇ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਕਿਹਾ ਕਿ ‘ਅਸੀਂ ਵੱਖ-ਵੱਖ ਥਾਵਾਂ ‘ਤੇ ਸੜਕ ਨੂੰ ਸਾਫ਼ ਕਰਨ ਵਿੱਚ ਰੁੱਝੇ ਹੋਏ ਹਾਂ, ਹੁਣ ਤੱਕ ਅਸੀਂ 100 ਮੀਟਰ ਸੜਕ ਨੂੰ ਸਾਫ਼ ਕਰ ਲਿਆ ਹੈ। ਭਦਰਕ ਜ਼ਿਲ੍ਹੇ ਵਿੱਚ ਸਾਡੀਆਂ ਕੁੱਲ 3 ਟੀਮਾਂ ਹਨ, ਜਦੋਂ ਕਿ ਦੋ ਟੀਮਾਂ ਧਾਮਰਾ ਵਿੱਚ ਤਾਇਨਾਤ ਹਨ।

ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ 24 ਅਤੇ 25 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਓਡੀਸ਼ਾ ਦੇ ਤੱਟ ਨਾਲ ਟਕਰਾ ਗਿਆ। ਇਹ ਸਿਲਸਿਲਾ ਸਵੇਰੇ ਸੱਤ ਵਜੇ ਤੱਕ ਜਾਰੀ ਰਿਹਾ ਪਰ ਪ੍ਰਸ਼ਾਸਨ ਦੀ ਚੌਕਸੀ ਅਤੇ ਤਿਆਰੀਆਂ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸਰਕਾਰ ਨੇ ‘ਜ਼ੀਰੋ ਕੈਜ਼ੂਅਲਿਟੀ’ ਦਾ ਟੀਚਾ ਰੱਖਿਆ ਸੀ, ਜੋ ਹਾਸਲ ਕਰ ਲਿਆ ਗਿਆ। ਕਰੀਬ ਛੇ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਛੇ ਹਜ਼ਾਰ ਗਰਭਵਤੀ ਔਰਤਾਂ ਨੂੰ ਸਿਹਤ ਕੇਂਦਰਾਂ ਵਿੱਚ ਭੇਜਿਆ ਗਿਆ ਹੈ।

Leave a Reply

Your email address will not be published. Required fields are marked *

View in English