View in English:
October 16, 2024 5:49 pm

ਲੁਧਿਆਣਾ : ਘਰ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਅਕਤੂਬਰ 16

ਗੈਰ-ਕਾਨੂੰਨੀ ਢੰਗ ਨਾਲ ਵੱਡੇ ਸਿਲੰਡਰਾਂ ‘ਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਵਾਲੀ ਥਾਂ ‘ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ l ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਇੱਕ ਵਿਹੜੇ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ l ਹਾਦਸਾ ਇੰਨਾ ਭਿਆਨਕ ਸੀ ਕਿ ਵਿਹੜੇ ਦੇ ਕੁਝ ਕਮਰੇ ਅੱਗ ਦੀ ਲਪੇਟ ਵਿੱਚ ਆ ਗਏ l

ਇਸ ਹਾਦਸੇ ਦੌਰਾਨ ਸੱਤ ਸਾਲ ਦੀ ਬੱਚੀ ਸਮੇਤ ਕੁੱਲ ਸੱਤ ਲੋਕ ਝੁਲਸ ਗਏ ਹਨ l ਸੂਤਰਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ‘ਤੇ ਪਿਛਲੇ ਕਾਫੀ ਸਮੇਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਭਰੀ ਜਾਂਦੀ ਸੀ ਤੇ ਇਸ ਹਾਦਸੇ ਦਾ ਕਾਰਨ ਵੀ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਭਰਨ ਦਾ ਹੀ ਨਤੀਜਾ ਹੈ l ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪਾਣੀ ਨਾਲ ਅੱਗ ਬਝਾਉਣੀ ਸ਼ੁਰੂ ਕੀਤੀ। ਜ਼ਖਮੀ ਹੋਈ ਔਰਤ ਦੀ ਪਛਾਣ ਫੂਲਵਤੀ (34) ਅਤੇ ਉਸ ਦੀ ਬੇਟੀ ਸ਼ਿਵਾਨੀ ਵਜੋਂ ਹੋਈ ਹੈ l ਮਾਂ-ਧੀ ਸਮੇਤ ਪੰਜ ਹੋਰ ਵਿਅਕਤੀ ਵੀ ਇਸ ਹਾਦਸੇ ਵਿੱਚ ਝੁਲਸੇ ਹਨ l ਫਿਲਹਾਲ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *

View in English