View in English:
October 16, 2024 3:59 pm

ਸਬਜ਼ੀਆਂ ਦੀਆਂ ਕੀਮਤਾਂ ’ਚ ਉਛਾਲ ਕਾਰਨ ਖ਼ੁਰਾਕੀ ਮਹਿੰਗਾਈ ਦਰ ‘ਚ ਵਾਧਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਕਤੂਬਰ 14

ਖ਼ੁਰਾਕੀ ਵਸਤਾਂ, ਖ਼ਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਸਤੰਬਰ ਮਹੀਨੇ ਦੌਰਾਨ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ‘ਚ ਜ਼ੋਰਦਾਰ ਇਜ਼ਾਫ਼ਾ ਹੋਇਆ ਹੈ, ਜਿਹੜੀ ਅਗਸਤ ਮਹੀਨੇ ਦੇ ਮੁਕਾਬਲੇ 8.42 ਫ਼ੀਸਦੀ ਵਧ ਕੇ 11.53 ਫ਼ੀਸਦੀ ਹੋ ਗਈ ਹੈ। ਜਦੋਂਕਿ ਥੋਕ ਮੁੱਲ ਮਹਿੰਗਾਈ ਦਰ ਸਤੰਬਰ ਮਹੀਨੇ ਦੌਰਾਨ ਵਧ ਕੇ 1.84 ਫ਼ੀਸਦੀ ਹੋ ਗਈ। ਇਹ ਜਾਣਕਾਰੀ ਅੱਜ ਜਾਰੀ ਸਰਕਾਰੀ ਵੇਰਵਿਆਂ ਵਿਚ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਅਗਸਤ ਮਹੀਨੇ ਦੌਰਾਨ ਥੋਕ ਮੁੱਖ ਸੂਚਕ ਅੰਕ ਆਧਾਰਤ ਮਹਿੰਗਾਈ ਦਰ 1.31 ਫ਼ੀਸਦੀ ਸੀ, ਜਿਹੜੀ ਸਤੰਬਰ ਦੌਰਾਨ 0.53 ਫ਼ੀਸਦੀ ਵਧ ਕੇ 1.84 ਫ਼ੀਸਦੀ ਹੋ ਗਈ ਹੈ। ਜੁਲਾਈ ਮਹੀਨੇ ਦੌਰਾਨ ਇਹ ਦਰ 2.04 ਫ਼ੀਸਦੀ ਸੀ, ਜਦੋਂਕਿ ਬੀਤੇ ਸਾਲ ਸਤੰਬਰ ਵਿਚ ਇਹ 0.07 ਫ਼ੀਸਦੀ ਘਟੀ ਸੀ।

Leave a Reply

Your email address will not be published. Required fields are marked *

View in English