View in English:
October 16, 2024 4:00 pm

ਹੁਣ ਮੁੰਬਈ-ਹਾਵੜਾ ਮੇਲ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 14

ਮੁੰਬਈ-ਹਾਵੜਾ ਮੇਲ ਨੂੰ ਟਾਈਮਰ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲੀ ਹੈ। ਆਫ-ਕੰਟਰੋਲ ਨੂੰ ਇਹ ਸੰਦੇਸ਼ ਸਵੇਰੇ 4 ਵਜੇ ਦੇ ਕਰੀਬ ਮਿਲਿਆ। ਇਸ ਤੋਂ ਬਾਅਦ ਟਰੇਨ ਅਧਿਕਾਰੀਆਂ ਨੇ ਤੁਰੰਤ ਟਰੇਨ ਨੰਬਰ 12809 ਨੂੰ ਜਲਗਾਓਂ ਸਟੇਸ਼ਨ ‘ਤੇ ਰੋਕ ਕੇ ਜਾਂਚ ਕੀਤੀ। ਕਰੀਬ ਦੋ ਘੰਟੇ ਤੱਕ ਟਰੇਨ ਦੀ ਜਾਂਚ ਕੀਤੀ ਗਈ। ਇਸ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਤੋਂ ਬਾਅਦ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਧਮਾਕੇ ਦੀ ਧਮਕੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਗਈ ਸੀ।

ਟਰੇਨ ਨੂੰ ਉਡਾਉਣ ਦੀ ਧਮਕੀ ਫਜ਼ਲੂਦੀਨ ਨਾਂ ਦੇ ਅਕਾਊਂਟ ਰਾਹੀਂ ਦਿੱਤੀ ਗਈ ਸੀ। ਇਸ ਵਿੱਚ ਲਿਖਿਆ ਸੀ ਕਿ “ਹੇ ਹਿੰਦੁਸਤਾਨੀ ਰੇਲਵੇ, ਤੁਸੀਂ ਅੱਜ ਸਵੇਰੇ ਖੂਨ ਦੇ ਹੰਝੂ ਰੋਵੋਗੇ? ਅੱਜ ਫਲਾਈਟ ਵਿੱਚ ਬੰਬ ਲਗਾਇਆ ਹੈ ਅਤੇ ਟਰੇਨ 12809 ਵਿੱਚ ਵੀ ਬੰਬ ਹੈ। ਨਾਸਿਕ ਪਹੁੰਚਣ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੋਵੇਗਾ।”

Leave a Reply

Your email address will not be published. Required fields are marked *

View in English