View in English:
October 12, 2024 10:04 pm

ਗੁਜਰਾਤ : ਮੇਹਸਾਣਾ ‘ਚ ਜ਼ਮੀਨ ਖਿਸਕਣ ਕਾਰਨ 5 ਮਜ਼ਦੂਰਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਅਹਿਮਦਾਬਾਦ , ਅਕਤੂਬਰ 12

ਗੁਜਰਾਤ ਦੇ ਮੇਹਸਾਣਾ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਘਟਨਾ ਕਾਦੀ ਸ਼ਹਿਰ ਦੀ ਹੈ। ਕਈ ਮਜ਼ਦੂਰ ਪਿੰਡ ਜਸਲਪੁਰ ਵਿੱਚ ਇੱਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕੀ ਲਈ ਟੋਆ ਪੁੱਟ ਰਹੇ ਸਨ। ਇਸ ਦੌਰਾਨ ਮਿੱਟੀ ਹੇਠਾਂ ਆ ਗਈ ਅਤੇ ਮਜ਼ਦੂਰ ਹੇਠਾਂ ਦੱਬ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਤਿੰਨ ਤੋਂ ਚਾਰ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ।

Leave a Reply

Your email address will not be published. Required fields are marked *

View in English