View in English:
October 5, 2024 6:50 pm

ਇੰਡੀਗੋ ਦਾ ਬੁਕਿੰਗ ਸਿਸਟਮ ਦੁਪਹਿਰ 12 ਤੋਂ 1 ਵਜੇ ਤੱਕ ਰਿਹਾ ਬੰਦ

ਨਵੀਂ ਦਿੱਲੀ: ਇੰਡੀਗੋ ਏਅਰਲਾਈਨਜ਼ ਦੀ ਟਿਕਟ ਬੁਕਿੰਗ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਬੁਕਿੰਗ ਸਿਸਟਮ ‘ਚ ਵੱਡੀ ਖਰਾਬੀ ਕਾਰਨ ਫਲਾਈਟਸ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਮੁਤਾਬਕ ਕੰਪਨੀ ਦੇ ਬੁਕਿੰਗ ਸਿਸਟਮ ‘ਚ ਖਰਾਬੀ ਕਾਰਨ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰਿਪੋਰਟ ਮੁਤਾਬਕ ਤਕਨੀਕੀ ਖਰਾਬੀ ਕਾਰਨ ਏਅਰਲਾਈਨ ਦਾ ਬੁਕਿੰਗ ਸਿਸਟਮ ਦੁਪਹਿਰ 12 ਵਜੇ ਡਾਊਨ ਹੋਣਾ ਸ਼ੁਰੂ ਹੋ ਗਿਆ ਅਤੇ ਫਿਰ ਇਕ ਘੰਟੇ ਬਾਅਦ ਕਰੀਬ 1 ਵਜੇ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਤਕਨੀਕੀ ਖਰਾਬੀ ਕਾਰਨ ਇੰਡੀਗੋ ਦਾ ਪੂਰਾ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਸੇਵਾ ਠੱਪ ਹੋ ਗਈ। ਤਕਨੀਕੀ ਖਰਾਬੀ ਕਾਰਨ ਕਈ ਯਾਤਰੀ ਆਪਣੀਆਂ ਉਡਾਣਾਂ ਤੋਂ ਖੁੰਝ ਗਏ ਅਤੇ ਕਈ ਲੋਕ ਆਪਣੀਆਂ ਟਿਕਟਾਂ ਬੁੱਕ ਨਹੀਂ ਕਰਵਾ ਸਕੇ। ਇਸ ਦੇ ਨਾਲ ਹੀ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਹਨ। ਪਰੇਸ਼ਾਨ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਇਸ ਮਾਮਲੇ ‘ਚ ਡੀਜੀਸੀਏ ਦੇ ਦਖਲ ਦੀ ਮੰਗ ਕੀਤੀ।

Leave a Reply

Your email address will not be published. Required fields are marked *

View in English