ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਸਤੰਬਰ 28
ਨੋਇਡਾ ਦੇ ਸੈਕਟਰ-62 ਸਥਿਤ ਭੂਟਾਨੀ ਗਰੁੱਪ ਦੀ ਇਮਾਰਤ ‘ਚ ਵੱਡਾ ਹਾਦਸਾ ਹੋਣੋਂ ਟਲ ਗਿਆ। ਇੱਥੇ ਇਮਾਰਤ ਦੇ ਸ਼ੀਸ਼ੇ ਸਾਫ਼ ਕਰਦੇ ਸਮੇਂ ਅਚਾਨਕ ਟਰਾਲੀ ਦੀ ਰੱਸੀ ਟੁੱਟ ਗਈ। ਜਿਸ ਕਾਰਨ ਦੋ ਮਜ਼ਦੂਰਾਂ ਦੀ ਜਾਨ ਖਤਰੇ ਵਿੱਚ ਪੈ ਗਈ। ਇਹ ਘਟਨਾ ਬੀਤੇ ਕੱਲ੍ਹ ਦੀ ਦੱਸੀ ਜਾ ਰਹੀ ਹੈ। ਮਜ਼ਦੂਰਾਂ ਨੇ ਕੋਈ ਸੁਰੱਖਿਆ ਉਪਕਰਨ ਨਹੀਂ ਪਹਿਨੇ ਹੋਏ ਸੀ।