View in English:
September 28, 2024 5:45 pm

ਕੰਗਣਾ ਰਣੌਤ ਨੇ ਖ਼ੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਲਿਆ ਵਾਪਸ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਸਤੰਬਰ 25

ਕੰਗਨਾ ਰਣੌਤ ਨੇ ਤਿੰਨ ਖ਼ੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ ਹੈ।

ਅੱਜ ਇਕ ਵੀਡੀਓ ਸਾਂਝੀ ਕਰ ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ ਅਤੇ ਮੇਰੇ ਸ਼ਬਦਾਂ ਤੇ ਸੋਚ ਨਾਲ ਜੇ ਕਿਸੇ ਨੂੰ ਵੀ ਠੇਸ ਪੁੱਜੀ ਹੈ, ਤਾਂ ਮੈਨੂੰ ਉਸ ਗੱਲ ਲਈ ਖੇਦ ਹੈ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ ਤੇ ਇਸ ਦੇ ਨਾਲ ਹੀ ਮੈਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਹੁਣ ਇਕ ਕਲਾਕਾਰ ਨਹੀਂ ਬਲਕਿ ਭਾਜਪਾ ਵਰਕਰ ਹਾਂ ਅਤੇ ਮੇਰੇ ਵਿਚਾਰ ਆਪਣੇ ਨਹੀਂ , ਸਗੋਂ ਪਾਰਟੀ ਦਾ ਸਟੈਂਡ ਹੋਣੇ ਚਾਹੀਦੇ ਹਨ।

Leave a Reply

Your email address will not be published. Required fields are marked *

View in English