View in English:
September 20, 2024 4:43 am

ਹਿਮੇਸ਼ ਰੇਸ਼ਮੀਆ ਦੇ ਪਿਤਾ ਵਿਪਿਨ ਰੇਸ਼ਮੀਆ ਦਾ ਦਿਹਾਂਤ

ਫੈਕਟ ਸਮਾਚਾਰ ਸੇਵਾ

ਮੁੰਬਈ , ਸਤੰਬਰ 19

ਮਸ਼ਹੂਰ ਸੰਗੀਤਕਾਰ ਹਿਮੇਸ਼ ਰੇਸ਼ਮੀਆ ਦੇ ਪਿਤਾ ਵਿਪਿਨ ਰੇਸ਼ਮੀਆ ਦਾ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਜਾਣਕਾਰੀ ਮੁਤਾਬਕ ਬੁੱਧਵਾਰ ਰਾਤ 8.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਵਿਪਿਨ ਰੇਸ਼ਮੀਆ ਕੰਸਰਟ ਅਤੇ ਫਿਲਮ ਸੰਗੀਤ ਵਿੱਚ ਸਿੰਥੇਸਾਈਜ਼ਰ/ਕੈਸੀਓ ਨੂੰ ਪੇਸ਼ ਕਰਨ ਵਾਲੇ ਪਹਿਲੇ ਵਿਅਕਤੀ ਸੀ। ਉਹ ਕਲਿਆਣਜੀ ਆਨੰਦਜੀ ਨਾਲ ਜੁੜੇ ਹੋਏ ਸੀ।

ਵਿਪਿਨ ਰੇਸ਼ਮੀਆ ਨੂੰ ਸਾਹ ਲੈਣ ‘ ਚ ਦਿੱਕਤ ਸੀ। ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਉਮਰ ਨਾਲ ਸਬੰਧਤ ਕੁਝ ਸਿਹਤ ਸਮੱਸਿਆਵਾਂ ਵੀ ਸਨ।

Leave a Reply

Your email address will not be published. Required fields are marked *

View in English