View in English:
September 20, 2024 1:27 am

ਹਰਿਆਣਾ ਵਿਧਾਨ ਸਭਾ ਚੋਣਾਂ : ਸੋਨੀਪਤ, ਹਿਸਾਰ ਅਤੇ ਪਲਵਲ ‘ਚ ਹੋਵੇਗੀ ਮੋਦੀ ਦੀ ਰੈਲੀ

ਫੈਕਟ ਸਮਾਚਾਰ ਸੇਵਾ

ਰੋਹਤਕ , ਸਤੰਬਰ 17

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਿਲਸਿਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਨੀਪਤ, ਹਿਸਾਰ ਅਤੇ ਪਲਵਲ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਡਾ. ਮੋਹਨ ਲਾਲ ਬਡੋਲੀ ਨੇ ਦੱਸਿਆ ਕਿ 26 ਸਤੰਬਰ ਨੂੰ ਸੋਨੀਪਤ ਅਤੇ 2 ਅਕਤੂਬਰ ਨੂੰ ਪਲਵਲ ‘ਚ ਰੈਲੀ ਹੋਵੇਗੀ। ਪਰ ਹਿਸਾਰ ਦੀ ਤਰੀਕ ਅਜੇ ਤੈਅ ਹੋਣੀ ਬਾਕੀ ਹੈ।

ਇਨ੍ਹਾਂ ਰੈਲੀਆਂ ਵਿੱਚ ਸੂਬੇ ਦੇ ਸਥਾਨਕ ਮੁੱਦਿਆਂ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ, ਰੁਜ਼ਗਾਰ, ਬੁਨਿਆਦੀ ਢਾਂਚਾ ਅਤੇ ਸਮਾਜਿਕ ਸੁਰੱਖਿਆ ਵਰਗੀਆਂ ਸਕੀਮਾਂ ‘ਤੇ ਜ਼ੋਰ ਦਿੱਤਾ ਜਾਵੇਗਾ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਪਾਰਟੀ ਨੂੰ ਚੋਣ ਲਾਭ ਮਿਲੇਗਾ ਅਤੇ ਭਾਜਪਾ ਇੱਕ ਵਾਰ ਫਿਰ ਸੂਬੇ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ।

Leave a Reply

Your email address will not be published. Required fields are marked *

View in English