View in English:
September 28, 2024 8:58 pm

NEET ਪੇਪਰ ਵਿਵਾਦ, NTA ਮੁਖੀ ਸੁਬੋਧ ਕੁਮਾਰ ਸਿੰਘ ਬਰਖਾਸਤ

ਸੇਵਾ ਮੁਕਤ IAS ਪ੍ਰਦੀਪ ਖਰੋਲਾ ਨੂੰ NTA ਦਾ ਐਡਿਸ਼ਨਲ ਚਾਰਜ ਦਿੱਤਾ

ਨਵੀਂ ਦਿੱਲੀ : ਜਿਵੇਂ-ਜਿਵੇਂ ਇਕ ਤੋਂ ਬਾਅਦ ਇਕ ਪ੍ਰੀਖਿਆਵਾਂ ਵਿਚ ਬੇਨਿਯਮੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਸਰਕਾਰ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਮੁਖੀ ਸੁਬੋਧ ਕੁਮਾਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ।

NEET ਪ੍ਰੀਖਿਆ ‘ਚ ਬੇਨਿਯਮੀਆਂ ਤੋਂ ਬਾਅਦ NTA ਦੀ ਲਗਾਤਾਰ ਆਲੋਚਨਾ ਹੋ ਰਹੀ ਸੀ। ਹਾਲ ਹੀ ਵਿੱਚ UGC-NET ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਸੁਬੋਧ ਕੁਮਾਰ ਨੂੰ ਡਿਸਚਾਰਜ ਕਰ ਦਿੱਤਾ।

ਸੇਵਾਮੁਕਤ ਆਈਏਐਸ ਅਧਿਕਾਰੀ ਪ੍ਰਦੀਪ ਸਿੰਘ ਖਰੋਲਾ ਨੂੰ ਐਨਟੀਏ ਡਾਇਰੈਕਟਰ ਜਨਰਲ ਦਾ ਐਡਿਸ਼ਨਲ ਚਾਰਜ ਦਿੱਤਾ ਗਿਆ ਹੈ । ਇਹ ਧਿਆਨ ਦੇਣ ਯੋਗ ਹੈ ਕਿ NTA NEET, UGC NET, CUET ਅਤੇ GEE ਮੇਨ ਪ੍ਰੀਖਿਆਵਾਂ ਦਾ ਆਯੋਜਨ ਕਰਦਾ ਹੈ।

Leave a Reply

Your email address will not be published. Required fields are marked *

View in English