View in English:
May 21, 2024 4:40 pm

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਖ਼ਿਲਾਫ਼ ED ਦੀ ਕਾਰਵਾਈ, 98 ਕਰੋੜ ਦੀ ਜਾਇਦਾਦ ਜ਼ਬਤ

ਫੈਕਟ ਸਮਾਚਾਰ ਸੇਵਾ

ਮੁੰਬਈ , ਅਪ੍ਰੈਲ 18

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਬਾਲਗ ਫਿਲਮਾਂ ਦੇ ਨਿਰਮਾਣ ਅਤੇ ਵੰਡ ਦੇ ਸਬੰਧ ਵਿੱਚ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਈਡੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਪੀਐਮਐਲਏ 2002 ਦੀਆਂ ਵਿਵਸਥਾਵਾਂ ਦੇ ਤਹਿਤ, ਰਿਪੂ ਸੂਦਨ ਕੁੰਦਰਾ ਉਰਫ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀਆਂ ਅਚੱਲ ਅਤੇ ਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ ਗਿਆ ਹੈ।

ਪੋਸਟ ਵਿੱਚ ਦੱਸਿਆ ਗਿਆ ਕਿ ਕੁਰਕ ਕੀਤੀ ਗਈ ਜਾਇਦਾਦ ਵਿੱਚ ਜੁਹੂ ਵਿੱਚ ਇੱਕ ਰਿਹਾਇਸ਼ੀ ਫਲੈਟ ਸ਼ਾਮਲ ਹੈ ਜੋ ਵਰਤਮਾਨ ਵਿੱਚ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਮ ਉੱਤੇ ਹੈ। ਇਸ ਦੇ ਨਾਲ ਹੀ ਪੁਣੇ ‘ਚ ਰਿਹਾਇਸ਼ੀ ਬੰਗਲਾ ਅਤੇ ਇਕਵਿਟੀ ਸ਼ੇਅਰ ਰਾਜ ਕੁੰਦਰਾ ਦੇ ਨਾਂ ‘ਤੇ ਹਨ। ਰਾਜ ਕੁੰਦਰਾ ਨੂੰ 19 ਜੁਲਾਈ, 2021 ਨੂੰ 11 ਹੋਰਾਂ ਦੇ ਨਾਲ ਕਥਿਤ ਤੌਰ ‘ਤੇ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Leave a Reply

Your email address will not be published. Required fields are marked *

View in English