ਫੈਕਟ ਸਮਾਚਾਰ ਸੇਵਾ
ਮੁਹਾਲੀ , ਅਪ੍ਰੈਲ 18
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2023-24 ਨਾਲ ਸਬੰਧਤ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਸ ਸਾਲ ਦਾ ਨਤੀਜਾ 97.24 ਫ਼ੀਸਦੀ ਰਿਹਾ। ਜਿਸ ਵਿੱਚ ਲੁਧਿਆਣਾ ਦੀ ਅਦਿਤੀ ਨੇ 100 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਦੂਜੇ ਤੇ ਤੀਜੇ ਸਥਾਨ ਲਈ ਅਲੀਸ਼ਾ ਤੇ ਕਰਮਨਪ੍ਰੀਤ ਕੌਰ ਨੇ ਕ੍ਰਮਵਾਰ 99.23, 99.23 ਫ਼ੀਸਦੀ ਅੰਕ ਹਾਸਲ ਕੀਤੇ।
ਜ਼ਿਕਰਯੋਗ ਹੈ ਕਿ ਪਹਿਲੇ ਤੇ ਦੂਜੇ ਨੰਬਰ ‘ਤੇ ਰਹਿਣ ਵਾਲੀਆਂ ਦੋਵੇਂ ਕੁੜੀਆਂ ਲੁਧਿਆਣਾ ਦੇ ਇਕੋ ਹੀ ਸਕੂਲ ਵਿਚ ਪੜ੍ਹਦੀਆਂ ਹਨ। ਪੰਜਾਬ ਭਰ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ 99.24 ਫ਼ੀਸਦ ਨਤੀਜੇ ਨਾਲ ਪਹਿਲੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਦੂਜੇ ਸਥਾਨ ‘ਤੇ ਪਠਾਨਕੋਟ 99.22 ਫ਼ੀਸਦ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਤਰਨਤਾਰਨ 99.13 ਦੇ ਵਿਦਿਆਰਥੀ ਰਹੇ।