View in English:
May 7, 2024 4:43 am

ਅਯੋਧਿਆ ‘ਚ ਦੀਪ ਉਤਸਵ ਦੀਆਂ ਤਿਆਰੀਆਂ ਜ਼ੋਰਾਂ ‘ਤੇ, 4 ਲੱਖ ਦੀਵੇ ਤਿਆਰ

ਫੈਕਟ ਸਮਾਚਾਰ ਸੇਵਾ

ਲਖਨਊ , ਅਕਤੂਬਰ 3

ਅਯੋਧਿਆ ‘ਚ 21 ਤੋਂ 23 ਅਕਤੂਬਰ ਤੱਕ ਹੋਣ ਵਾਲੇ ਦੀਵਾਲੀ ਦੇ ਤਿਉਹਾਰ ਨੂੰ ਸ਼ਾਨਦਾਰ ਬਣਾਉਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ। ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਦੇ ਦੀਪ ਉਤਸਵ ਵਿੱਚ ਰਾਮਨਗਰੀ ਨੂੰ 16 ਲੱਖ ਦੀਵਿਆਂ ਨਾਲ ਰੌਸ਼ਨ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਅਜੈ ਪ੍ਰਤਾਪ ਸਿੰਘ, ਜਿਨ੍ਹਾਂ ਨੂੰ ਇਸ ਸਮਾਗਮ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ, ਨੇ ਦੱਸਿਆ ਕਿ ਦੀਪ ਉਤਸਵ ‘ਤੇ ਕੁੱਲ 16 ਲੱਖ ਦੀਵੇ ਜਗਾਏ ਜਾਣਗੇ। ਹੁਣ ਤੱਕ ਅਸੀਂ ਲਗਭਗ 4 ਲੱਖ ਦੀਵਿਆਂ ਦਾ ਪ੍ਰਬੰਧ ਕਰ ਚੁੱਕੇ ਹਾਂ। 18 ਹਜ਼ਾਰ ਵਾਲੰਟੀਅਰ ਦੀਵੇ ਜਗਾਉਣਗੇ, ਜਿਨ੍ਹਾਂ ਵਿਚੋਂ 2000 ਅਧਿਆਪਕ ਹਨ। ਅਯੁੱਧਿਆ ਦੇ 38 ਘਾਟਾਂ ‘ਤੇ ਦੀਪ ਉਤਸਵ ਮਨਾਇਆ ਜਾਵੇਗਾ।

ਦੀਪ ਉਤਸਵ ਲਈ ਰਾਮ ਜਨਮ ਭੂਮੀ ਕੰਪਲੈਕਸ ਨੂੰ ਸਜਾਉਣ ਦਾ ਕੰਮ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਦੀਪ ਉਤਸਵ ਵਿੱਚ ਰਾਮ ਜਨਮ ਭੂਮੀ ਦੀ ਸ਼ਾਨ ਖਿੱਚ ਦਾ ਕੇਂਦਰ ਹੋਵੇਗੀ। ਦੇਸ਼ ਦੀਆਂ ਮੁੱਖ ਲੋਕ ਕਲਾਵਾਂ ਵੀ ਇੱਥੇ ਦੇਖਣ ਨੂੰ ਮਿਲਣਗੀਆਂ।

Leave a Reply

Your email address will not be published. Required fields are marked *

View in English