ਫੈਕਟ ਸਮਾਚਾਰ ਸੇਵਾ
ਨੋਇਡਾ, ਨਵੰਬਰ 3
ਨੋਇਡਾ ਦੇ ਇੱਕ ਸੋਸਾਇਟੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਔਰਤ ਫਲੈਟ ਦੀ ਬਾਲਕੋਨੀ ਵਿੱਚ ਰੱਸੀ ਦੀ ਮਦਦ ਨਾਲ ਲਟਕਦੀ ਨਜ਼ਰ ਆ ਰਹੀ ਹੈ। ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਉਸ ਨੇ ਰੁਮਾਲ ਲਈ ਅਜਿਹਾ ਜੋਖਮ ਲਿਆ। ਹੁਣ ਲੋਕ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਮਾਮਲਾ ਗ੍ਰੇਟਰ ਨੋਇਡਾ ਦੀ ਵੈਸਟ ਸਮਰਿਧੀ ਗ੍ਰੈਂਡ ਐਵੇਨਿਊ ਸੁਸਾਇਟੀ ਦਾ ਹੈ। ਇੱਥੇ ਇੱਕ ਔਰਤ ਦਾ ਰੁਮਾਲ ਇੱਕ ਟਾਵਰ ਤੋਂ ਹੇਠਾਂ ਫਰਸ਼ ਦੀ ਸਲੈਬ ‘ਤੇ ਡਿੱਗ ਗਿਆ ਸੀ।12ਵੀਂ ਮੰਜ਼ਿਲ ‘ਤੇ ਰਹਿਣ ਵਾਲੀ ਔਰਤ ਨੇ ਇਸ ਨੂੰ ਵਾਪਸ ਲੈਣ ਲਈ ਜੋ ਚਾਲ ਚਲੀ, ਉਹ ਬਹੁਤ ਹੀ ਹੈਰਾਨੀਜਨਕ ਅਤੇ ਖਤਰਨਾਕ ਹੈ।
ਔਰਤ ਨੇ ਕੱਪੜਿਆਂ ਦੀ ਰੱਸੀ ਬਣਾ ਕੇ ਫਲੈਟ ਤੋਂ ਹੇਠਾਂ ਲਟਕ ਗਈ। ਹੌਲੀ-ਹੌਲੀ ਹੇਠਾਂ ਆ ਕੇ ਉਸ ਨੇ ਰੁਮਾਲ ਲਿਆ ਅਤੇ ਫਿਰ ਰੱਸੀ ਦੀ ਮਦਦ ਨਾਲ ਦੁਬਾਰਾ ਉੱਪਰ ਚੜ੍ਹ ਗਈ। ਇਸ ਦੌਰਾਨ ਕੁਝ ਲੋਕਾਂ ਨੇ ਇਸ ਨੂੰ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਿਆ।
ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਲੋਕ ਔਰਤ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ ਤਾਂ ਕੁਝ ਲੋਕ ਉਸ ਦੀ ਜਾਨ ਖਤਰੇ ‘ਚ ਪਾਉਣ ਦੀ ਆਲੋਚਨਾ ਕਰ ਰਹੇ ਹਨ।