View in English:
April 28, 2024 1:50 am

ਪਹਿਲਵਾਨਾਂ ਦੇ ਸਮਰਥਨ ‘ਚ ਆਏ ਨੀਰਜ ਚੋਪੜਾ ਤੋਂ ਲੈ ਕੇ ਇਰਫਾਨ ਪਠਾਨ ਸਮੇਤ ਇਹ ਖਿਡਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 29

ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦਾ ਧਰਨਾ ਖਤਮ ਹੋ ਗਿਆ ਹੈ। ਕਰੀਬ 4 ਮਹੀਨਿਆਂ ਦੇ ਸਮੇਂ ਵਿਚ ਭਾਰਤ ਦੇ ਚੋਟੀ ਦੇ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਦੋ ਵਾਰ ਧਰਨੇ ‘ਤੇ ਬੈਠੇ ਹਨ ਅਤੇ ਦੋ ਵਾਰ ਉਨ੍ਹਾਂ ਦਾ ਧਰਨਾ ਸਮਾਪਤ ਹੋ ਚੁੱਕਾ ਹੈ। ਪਹਿਲਵਾਨ ਪਹਿਲਾਂ ਜਨਵਰੀ ਵਿੱਚ ਧਰਨੇ ’ਤੇ ਬੈਠੇ ਸਨ ਅਤੇ ਤਿੰਨ ਦਿਨਾਂ ਵਿੱਚ ਹੀ ਧਰਨਾ ਖ਼ਤਮ ਹੋ ਗਿਆ ਸੀ। ਇਸ ਤੋਂ ਬਾਅਦ ਅਪ੍ਰੈਲ ‘ਚ ਪਹਿਲਵਾਨ ਦੂਜੀ ਵਾਰ ਧਰਨੇ ‘ਤੇ ਬੈਠੇ ਅਤੇ ਇਹ 36 ਦਿਨਾਂ ਬਾਅਦ ਖਤਮ ਹੋਇਆ। ਹਾਲਾਂਕਿ ਦੋਵਾਂ ਵਾਰ ਧਰਨਾ ਖਤਮ ਕਰਨ ਦਾ ਤਰੀਕਾ ਵੱਖਰਾ ਹੈ।

ਜਨਵਰੀ ‘ਚ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪਹਿਲਵਾਨਾਂ ਨੇ ਤਿੰਨ ਦਿਨਾਂ ਦੇ ਅੰਦਰ ਆਪਣਾ ਧਰਨਾ ਵਾਪਸ ਲੈ ਲਈ। ਹਾਲਾਂਕਿ ਅਪ੍ਰੈਲ ਮਹੀਨੇ ਤੱਕ ਬ੍ਰਿਜ ਭੂਸ਼ਣ ਸਿੰਘ ਖਿਲਾਫ ਕੋਈ ਕਾਰਵਾਈ ਨਾ ਹੋਣ ‘ਤੇ ਪਹਿਲਵਾਨ ਦੂਜੀ ਵਾਰ ਧਰਨੇ ‘ਤੇ ਬੈਠੇ। ਇਸ ਧਰਨੇ ਨੂੰ 36 ਦਿਨ ਹੋ ਗਏ ਪਰ ਪਹਿਲਵਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਅਜਿਹੇ ‘ਚ ਦਿੱਲੀ ਪੁਲੀਸ ਨੇ ਪ੍ਰਦਰਸ਼ਨ ਦੌਰਾਨ ਪਹਿਲਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਉਨ੍ਹਾਂ ਦੇ ਟੈਂਟ ਉਖਾੜ ਦਿੱਤੇ। ਇਸ ਤੋਂ ਇਲਾਵਾ ਉਸ ਦਾ ਸਾਰਾ ਸਮਾਨ ਵੀ ਉਥੋਂ ਹਟਾ ਦਿੱਤਾ ਗਿਆ।

ਪਹਿਲਵਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਉਨਾਂ ਨੂੰ ਵੀ ਘਸੀਟਿਆ ਵੀ ਗਿਆ। ਪਹਿਲਵਾਨਾਂ ਨੂੰ ਹਿਰਾਸਤ ‘ਚ ਲੈਣ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਅਜਿਹੇ ‘ਚ ਕਈ ਖਿਡਾਰੀਆਂ ਨੇ ਪਹਿਲਵਾਨਾਂ ਦੇ ਸਮਰਥਨ ‘ਚ ਟਵੀਟ ਕੀਤੇ ਹਨ।

Leave a Reply

Your email address will not be published. Required fields are marked *

View in English