View in English:
May 12, 2025 12:28 pm

ਹਿਸਾਰ : ਖੇਤ ‘ਚ ਖੂਹ ਦੀ ਸਫ਼ਾਈ ਕਰਨ ਉਤਰੇ 3 ਮਜਦੂਰਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਮੌਤ

ਫੈਕਟ ਸਮਾਚਾਰ ਸੇਵਾ

ਹਿਸਾਰ, ਮਈ 21

ਹਿਸਾਰ ਦੇ ਸਿਆੜਵਾ ਪਿੰਡ ‘ਚ ਖੂਹ ਦੀ ਗੈਸ ਚੜ੍ਹਨ ਨਾਲ 3 ਲੋਕਾਂ ਦੀ ਮੌਤ ਹੋ ਗਈ। ਥਾਣਾ ਆਜ਼ਾਦ ਨਗਰ ਦੀ ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ।

ਜਾਣਕਾਰੀ ਦੇ ਅਨੁਸਾਰ ਕਿਸਾਨ ਜੈਪਾਲ ਦੇ ਖੇਤ ‘ਚ ਬਣੇ ਖੂਹ ਦੀ ਸਫਾਈ ਕਰਨ ਜੈਪਾਲ ਸਮੇਤ 3 ਲੋਕ ਹੇਠਾਂ ਉਤਰੇ ਸਨ। ਪਰ ਖੂਹ ‘ਚ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਤਿੰਨੋਂ ਬੇਹੋਸ਼ ਹੋ ਗਏ। ਇਸ ‘ਤੇ ਚੌਥਾ ਵਿਅਕਤੀ ਖੂਹ ‘ਚ ਉਤਰਨ ਲੱਗਾ ਪਰ ਜਿਵੇਂ ਹੀ ਉਸ ਦੀ ਸਿਹਤ ਵਿਗੜ ਗਈ ਤਾਂ ਉਹ ਤੁਰੰਤ ਬਾਹਰ ਆ ਗਿਆ। ਉਸ ਨੇ ਰੌਲਾ ਪਾਇਆ ਜਿਸ ’ਤੇ ਆਸ-ਪਾਸ ਦੇ ਕਿਸਾਨ ਮਦਦ ਲਈ ਮੌਕੇ ’ਤੇ ਪਹੁੰਚ ਗਏ। ਲੋਕਾਂ ਨੇ ਖੂਹ ਵਿੱਚ ਪਏ ਤਿੰਨੋਂ ਵਿਅਕਤੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੇ ਨਾਂ ਜੈਪਾਲ, ਨਰਿੰਦਰ ਅਤੇ ਸੁਰੇਸ਼ ਹਨ। ਤਿੰਨਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਹੈ।

Leave a Reply

Your email address will not be published. Required fields are marked *

View in English