View in English:
December 22, 2024 2:50 pm

ਪਾਕਿਸਤਾਨ ਸਰਕਾਰ ਦਾ ਅਧਿਕਾਰਤ ਟਵਿੱਟਰ ਹੈਂਡਲ ਭਾਰਤ ‘ਚ ਹੋਇਆ ਬਲਾਕ

ਫੈਕਟ ਸਮਾਚਾਰ ਸੇਵਾ

ਲਾਹੌਰ , ਮਾਰਚ 30

ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਹੈ। @GovtofPakistan ਅਕਾਊਂਟ ਦਾ ਪੇਜ ਫਿਲਹਾਲ ਟਵਿੱਟਰ ਵਲੋਂ ‘ਰੋਕਿਆ’ ਗਿਆ ਹੈ। ਪੇਜ ਵਿੱਚ ਲਿਖਿਆ ਹੈ ਕਿ ਇੱਕ ‘ਕਾਨੂੰਨੀ ਮੰਗ’ ਦੇ ਜਵਾਬ ਵਿੱਚ ਖਾਤੇ ਨੂੰ ਬਲਾਕ ਕੀਤਾ ਗਿਆ ਹੈ।

ਦੱਸ ਦੇਈਏ ਕਿ ਪਿਛਲੇ ਛੇ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਭਾਰਤ ਵਿੱਚ ਪਾਕਿਸਤਾਨ ਸਰਕਾਰ ਦਾ ਅਧਿਕਾਰਤ ਖਾਤਾ ਬਲਾਕ ਕੀਤਾ ਗਿਆ ਹੈ। ਪਾਕਿਸਤਾਨ ਸਰਕਾਰ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਬਾਰੇ ਨਾ ਤਾਂ ਟਵਿੱਟਰ ਅਤੇ ਨਾ ਹੀ ਭਾਰਤ ਸਰਕਾਰ ਨੇ ਕੋਈ ਬਿਆਨ ਦਿੱਤਾ ਹੈ।

Leave a Reply

Your email address will not be published. Required fields are marked *

View in English