View in English:
May 3, 2024 11:30 am

‘ਪਠਾਨ’ ਫਿਲਮ ਨੇ ਬਾਕਸ ਆਫਿਸ ‘ਤੇ ਮਚਾਇਆ ਤਹਿਲਕਾ, ਕਮਾਈ ਦੇ ਮਾਮਲੇ ‘ਚ KGF-2 ਨੂੰ ਛੱਡਿਆ ਪਿੱਛੇ

ਫੈਕਟ ਸਮਾਚਾਰ ਸੇਵਾ

ਮੁੰਬਈ , ਫਰਵਰੀ 6

ਸ਼ਾਹਰੁਖ ਖਾਨ ਦੀ ‘ਪਠਾਨ’ ਫਿਲਮ ਟਿਕਟ ਖਿੜਕੀ ‘ਤੇ ਲਗਾਤਾਰ ਧਮਾਲ ਮਚਾ ਰਹੀ ਹੈ। ਆਪਣੀ ਰਿਲੀਜ਼ ਤੋਂ ਲੈ ਕੇ ਹੁਣ ਤੱਕ ਇਸ ਫਿਲਮ ਨੇ ਕਈ ਅਜਿਹੇ ਰਿਕਾਰਡ ਬਣਾਏ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਕਿਸੇ ਵੀ ਫਿਲਮ ਲਈ ਤੋੜਨਾ ਬਹੁਤ ਮੁਸ਼ਕਿਲ ਹੈ। 13ਵੇਂ ਦਿਨ ਦੀ ਕਮਾਈ ਕਰਨ ਤੋਂ ਬਾਅਦ ਹੁਣ ਇਸ ਫਿਲਮ ਨੇ ਰੌਕੀ ਭਾਈ ਯਾਨੀ ਯਸ਼ ਦੀ ਫਿਲਮ ਕੇਜੀਐਫ ਚੈਪਟਰ 2 (ਹਿੰਦੀ) ਨੂੰ ਪਿੱਛੇ ਛੱਡ ਦਿੱਤਾ ਹੈ।

ਸ਼ਾਹਰੁਖ ਨੇ ਪਠਾਨ ਫਿਲਮ ‘ਚ ਕਾਫੀ ਐਕਸ਼ਨ ਕੀਤਾ ਹੈ। ਇਸ ਕਾਰਨ ਪ੍ਰਸ਼ੰਸਕ ਆਪਣੇ ਚਹੇਤੇ ਸਿਤਾਰੇ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਇਕੱਠੇ ਹੋ ਰਹੇ ਹਨ। ਫਿਲਮ ਦੇ ਪਹਿਲੇ ਹਫਤੇ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਪਠਾਨ ਨੇ 364.15 ਕਰੋੜ ਦਾ ਕਾਰੋਬਾਰ ਕਰਕੇ ਸੱਤ ਦਿਨਾਂ ਵਿੱਚ ਹਿੰਦੀ ਭਾਸ਼ਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਦਾ ਰਿਕਾਰਡ ਬਣਾਇਆ ਹੈ।

ਇਸ ਤੋਂ ਇਲਾਵਾ ਫਿਲਮ ਨੇ ਦੂਜੇ ਵੀਕੈਂਡ ‘ਤੇ 65.75 ਕਰੋੜ ਦਾ ਕਲੈਕਸ਼ਨ ਕਰਕੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਇਹ ਹੋਰ ਵੀ ਕਈ ਰਿਕਾਰਡ ਬਣਾਉਣ ਜਾ ਰਹੀ ਹੈ। ਹੁਣ ਇਸ ਫਿਲਮ ਦਾ 13ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆ ਗਿਆ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ ਨੇ ਦੂਜੇ ਸੋਮਵਾਰ ਨੂੰ 11 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੁਣ ਫਿਲਮ ਦਾ ਕੁਲ ਕਲੈਕਸ਼ਨ 440.90 ਕਰੋੜ ਹੋ ਗਿਆ ਹੈ।

Leave a Reply

Your email address will not be published. Required fields are marked *

View in English