View in English:
February 2, 2025 12:36 pm

7ਵੇਂ ਬਰਜਿੰਦਰਾ ਫੀਲਡ ਹਾਕੀ ਇੰਟਰ ਅਕੈਡਮੀ ਟੂਰਨਾਮੈਂਟ ਦੀ ਹੋਈ ਸ਼ੁਰੂਆਤ

ਫੈਕਟ ਸਮਾਚਾਰ ਸੇਵਾ

ਫ਼ਰੀਦਕੋਟ , ਜਨਵਰੀ 30

7ਵੇਂ ਬਰਜਿੰਦਰਾ ਫੀਲਡ ਹਾਕੀ ਇੰਟਰ ਅਕੈਡਮੀ ਟੂਰਨਾਮੈਂਟ ਦੀ ਸ਼ੁਰੂਆਤ ਐਸਟਰੋਟਰਫ ਹਾਕੀ ਸਟੇਡੀਅਮ, ਬਰਜਿੰਦਰਾ ਕਾਲਜ ਵਿਖੇ ਕੀਤੀ ਗਈ। ਜਿਸ ਵਿੱਚ ਐਮ.ਐਲ.ਏ.ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਓਜਸਵੀ ਅਲੰਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਐਮ.ਐਲ.ਏ ਸ. ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੇਠਲੇ ਪੱਧਰ ਤੱਕ ਖਿਡਾਰੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰ ਰਹੀ ਹੈ ਅਤੇ ਸੂਬੇ ਦੇ ਅਨੇਕਾਂ ਖਿਡਾਰੀਆਂ ਵਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਭਾਗ ਲੈ ਕੇ ਸੂਬੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਰੋਜਾ ਟੂਰਨਾਮੈਂਟ 2 ਫਰਵਰੀ ਤੱਕ ਚੱਲੇਗਾ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਦੇਸ਼ ਦਾ ਸਰਮਾਇਆ ਹੈ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾ ਕੇ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਹੋਰ ਪ੍ਰਫੁਲਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਹਰ ਵਰਗ ਦਾ ਵਿਅਕਤੀ ਆਪਣੀ ਮਨਪਸੰਦ ਖੇਡ ਨਾਲ ਜੁੜਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ।

ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਹਾਕੀ ਦੇ ਮੁਕਾਬਲਿਆਂ ਵਿੱਚ ਪਹਿਲਾਂ ਮੈਚ ਮੋਗਾ ਅਤੇ ਫਰੀਦਕੋਟ ਦੀ ਟੀਮ ਵਿਚਕਾਰ ਹੋਇਆ ਜਿਸ ਵਿੱਚ ਫਰੀਦਕੋਟ ਦੀ ਟੀਮ ਜੇਤੂ ਰਹੀ। ਦੂਜਾ ਮੈਚ ਐਸ.ਜੀ.ਪੀ.ਸੀ ਅਕੈਡਮੀ ਅਤੇ ਫਿਰੋਜਪੁਰ ਵਿਚਕਾਰ ਹੋਇਆ, ਜਿਸ ਵਿੱਚ ਐਸ.ਜੀ.ਪੀ.ਸੀ ਦੀ ਟੀਮ ਜੇਤੂ ਰਹੀ। ਤੀਜਾ ਮੈਚ ਬਠਿੰਡਾ ਅਤੇ ਅੰਮ੍ਰਿਤਸਰ ਵਿਚਕਾਰ ਹੋਇਆ ਜੋ ਕਿ ਡਰਾਅ ਹੋਇਆ ਅਤੇ ਚੌਥਾ ਮੈਚ ਨਾਮਧਾਰੀ ਹਾਕੀ ਅਕੈਡਮੀ ਅਤੇ ਬਾਬਾ ਬਕਾਲਾ ਵਿਚਕਾਰ ਹੋਇਆ ਜਿਸ ਵਿੱਚ ਨਾਮਧਾਰੀ ਟੀਮ ਜੇਤੂ ਰਹੀ।

ਉਨ੍ਹਾਂ ਦੱਸਿਆ ਕਿ ਕੁੱਲ ਅੰਡਰ- 19 ਵਿੱਚ ਕੁੱਲ 12 ਟੀਮਾਂ ਅਤੇ ਅੰਡਰ-14 ਵਿੱਚ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 71000 ਦੂਸਰਾ ਇਨਾਮ 51000 ਤੀਸਰਾ 41000 ਚੌਥਾ ਇਨਾਮ 31000 ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇੰਡੀਵਿਜਅਲ ਪ੍ਰਾਈਜ਼ ਦੇ ਨਾਲ ਨਾਲ ਹਰੇਕ ਮੈਚ ਦੇ ਵਿੱਚ ਦੋ ਬੈਸਟ ਪਲੇਅਰ ਕੱਢੇ ਜਾਣਗੇ ਅਤੇ ਦੋਨਾਂ ਗਰੁੱਪਾਂ ਦੇ ਵਿੱਚ ਪੰਜ-ਪੰਜ ਓਵਰ ਆਲ ਬੈਸਟ ਪਲੇਅਰ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਨੂੰ ਆਉਣ ਜਾਣ ਦਾ ਕਿਰਾਇਆ, ਰਹਿਣ ਅਤੇ ਖਾਣ ਪੀਣ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਬਾਬਾ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਸ.ਰਮਨਦੀਪ ਮੁਮਾਰਾ, ਹਰਬੰਸ ਸਿੰਘ, ਪਰਮਪਾਲ ਸਿੰਘ, ਸੰਤ ਸਿੰਘ, ਚਰਨਬੀਰ ਸਿੰਘ, ਦਲਜੀਤ ਸਿੰਘ, ਦਲਜੀਤ ਕੌਰ, ਕਮਲਜੀਤ ਸਿੰਘ, ਰਜਿੰਦਰ ਪਾਂਡੇ ਤੋਂ ਇਲਾਵਾ ਵੱਖ-ਵੱਖ ਟੀਮਾਂ ਹਾਜ਼ਰ ਸਨ।

Leave a Reply

Your email address will not be published. Required fields are marked *

View in English