View in English:
October 8, 2024 5:13 pm

1 ਕਿਲੋਂ ਅਫੀਮ ਸਮੇਤ 2 ਵਿਅਕਤੀ ਕਾਬੂ

ਵਿਜੈ ਵੋਹਰਾ

ਰਾਜਪੁਰਾ , ਅਕਤੂਬਰ 8

ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਨੇ ਦੱਸਿਆ ਕਿ ਡਾ. ਨਾਨਕ ਸਿੰਘ ਆਈ.ਪੀ.ਐਸ ਐਸ.ਐਸ.ਪੀ ਪਟਿਆਲਾ ਦੇ ਨਿਰਦੇਸ਼ਾ ਅਨੁਸਾਰ ਮਨਜੀਤ ਸਿੰਘ ਡੀ.ਐਸ.ਪੀ ਰਾਜਪੁਰਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਨੂੰ ਖੂਫੀਆ ਰਿਪੋਰਟ ਮਿਲੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਜਸ਼ਨ ਹੋਟਲ ਮੇਨ ਜੀ.ਟੀ.ਰੋਡ ਤੇ ਤੁਰੰਤ ਨਾਕਾਬੰਦੀ ਕੀਤੀ। ਉਨ੍ਹਾਂ ਦੀ ਸ਼ਖਤੀ ਨਾਲ ਪੁੱਛ ਗਿੱਛ ਕੀਤੀ। ਪਟਿਆਲਾ ਪੁਲਿਸ ਨਸ਼ਿਆ ਖਿਲਾਫ ਬੜੀ ਮੁਸਤੇਦੀ ਨਾਲ ਕੰਮ ਕਰ ਰਹੀ ਹੈ।

ਇਸ ਵਹੀਕਲ ਵਿਚੋਂ 2 ਸ਼ੱਕੀ ਵਿਅਕਤੀ ਹੇਠਾ ਉੱਤਰ ਕੇ ਲੁੱਕਣ ਦੀ ਤਾਕ ‘ਚ ਸਨ। ਇਹਨਾ ਨੂੰ ਪੁਲਿਸ ਪਾਰਟੀ ਨੇ ਬੜੀ ਮੁਸਤੇਦੀ ਨਾਲ ਕਾਬੂ ਕੀਤਾ। ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਨਸ਼ਿਆ ਖਿਲਾਫ ਚੱਲ ਰਹੀ ਮੁਹਿਮ ਤਹਿਤ ਚੈਕਿਗ ਦੋਰਾਨ ਇਹਨਾ ਕੋਲੋਂ 1 ਕਿਲੋਂ ਅਫੀਮ ਬ੍ਰਾਮਦ ਹੋਈ। ਅਫੀਮ ਦੀ ਬ੍ਰਾਮਦਗੀ ਤੋਂ ਬਾਅਦ ਇਹਨਾ ਖਿਲਾਫ ਮੁਕੱਦਮਾ ਨੰ:97 ਅ/ਧ 18/61/85 ਐਨ.ਡੀ.ਪੀ.ਐਸ ਥਾਣਾ ਸਦਰ ਰਾਜਪੁਰਾ ਐਕਟ ਤਹਿਤ ਪਰਚਾ ਦਰਜ ਰਜਿਸਟਰ ਕੀਤਾ ਗਿਆ। ਇਹਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English