View in English:
September 20, 2024 1:26 am

13 ਸਾਲ ਦੀ ਬੱਚੀ ਨੇ 800 ਕਿਲੋ ਬਾਜਰੇ ਤੋਂ ਬਣਾਈ PM ਮੋਦੀ ਦੀ ਫੋਟੋ, ਰਿਕਾਰਡ ਦਰਜ

ਫੈਕਟ ਸਮਾਚਾਰ ਸੇਵਾ

ਚੇਨਈ , ਸਤੰਬਰ 17

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਵਿਚ 13 ਸਾਲਾਂ ਲੜਕੀ ਨੇ ਬੇਹੱਦ ਖ਼ਾਸ ਤਸਵੀਰ ਬਣਾਈ ਹੈ। ਮੋਦੀ ਜੋ ਕਿ ਮੋਟੇ ਅਨਾਜ (ਮਿਲੇਟਸ) ਦਾ ਪ੍ਰਚਾਰ ਕਰਦੇ ਹਨ, ਨੂੰ ਦੇਖਦੇ ਹੋਏ ਵਿਦਿਆਰਥਣ ਨੇ 800 ਕਿੱਲੋ ਮਿਲੇਟਸ ਦੀ ਵਰਤੋਂ ਕਰ ਕੇ ਉਨ੍ਹਾਂ ਦਾ ਪੋਰਟ੍ਰੇਟ ਬਣਾਇਆ ਹੈ। ਇਸ ਨਾਲ ਨਵਾਂ ਆਲਮੀ ਰਿਕਾਰਡ ਬਣ ਗਿਆ ਹੈ। ਬੱਚੀ ਦਾ ਨਾਂ ਪ੍ਰੈੱਸਲੀ ਸ਼ੇਕਿਨਾਹ ਹੈ।

ਇਸ ਬੱਚੀ ਨੇ 17 ਸਤੰਬਰ ਨੂੰ ਮੋਦੀ ਦੇ ਜਨਮ ਦਿਨ ਦੇ ਮੱਦੇਨਜ਼ਰ ਤਸਵੀਰ ਬਣਾਈ ਹੈ। ਇਹ ਬੱਚੀ ਚੇਨਈ ਦੇ ਕੋਲਪੱਕਮ ਇਲਾਕੇ ਵਿਚ ਰਹਿੰਦੇ ਪ੍ਰਤਾਪ ਸੇਲਵਮ ਤੇ ਸੰਕੀ ਰਾਣੀ ਦੀ ਧੀ ਹੈ। ਪ੍ਰੈੱਸਲੀ ਚੇਨਈ ਦੇ ਨਿੱਜੀ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ। ਉਸ ਨੇ 800 ਕਿੱਲੋ ਬਾਜਰੇ ਦੀ ਵਰਤੋਂ ਕਰ ਕੇ 600 ਵਰਗ ਫੁੱਟ ਵਿਚ ਮੋਦੀ ਦੀ ਵੱਡੀ ਤਸਵੀਰ ਬਣਾਈ ਹੈ। ਯੂਨੀਕੋ ਵਰਲਡ ਰਿਕਾਰਡ ਨੇ ਪ੍ਰੈੱਸਲੀ ਦੀ ਕਿ੍ਰਤ ਨੂੰ ਆਪਣੇ ਰਿਕਾਰਡ ਵਿਚ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *

View in English