View in English:
July 3, 2024 11:30 am

ਹਿਮਾਚਲ ਦੇ ਕਈ ਹਿੱਸਿਆਂ ‘ਚ ਇਕ ਹਫਤੇ ਤੱਕ ਭਾਰੀ ਮੀਂਹ ਦਾ ਅਲਰਟ

ਫੈਕਟ ਸਮਾਚਾਰ ਸੇਵਾ

ਸ਼ਿਮਲਾ , ਜੁਲਾਈ 1

ਹਿਮਾਚਲ ਪ੍ਰਦੇਸ਼ ‘ਚ ਜੂਨ ‘ਚ ਆਮ ਨਾਲੋਂ 49 ਫੀਸਦੀ ਘੱਟ ਬਾਰਿਸ਼ ਹੋਈ ਹੈ। 1 ਤੋਂ 30 ਜੂਨ ਤੱਕ ਸੂਬੇ ‘ਚ 51 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਸਮੇਂ ਦੌਰਾਨ 102.5 ਮਿਲੀਮੀਟਰ ਬਾਰਿਸ਼ ਨੂੰ ਆਮ ਮੰਨਿਆ ਜਾਂਦਾ ਹੈ। ਹਮੀਰਪੁਰ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਬਹੁਤ ਘੱਟ ਮੀਂਹ ਪਿਆ। ਜਦਕਿ ਸ਼ਿਮਲਾ ਅਤੇ ਸੋਲਨ ‘ਚ ਕੁਝ ਰਾਹਤ ਮਿਲੀ। ਮੌਸਮ ਵਿਭਾਗ ਨੇ ਜੂਨ ਵਿੱਚ ਪੂਰੇ ਭਾਰਤ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਦੀ ਘਾਟ ਸੂਬੇ ਵਿਚ ਵੱਖ-ਵੱਖ ਪੱਧਰਾਂ ‘ਤੇ ਦੇਖਣ ਨੂੰ ਮਿਲੀ। ਮੀਂਹ ਘੱਟ ਪੈਣ ਕਾਰਨ ਕਿਸਾਨ ਅਤੇ ਬਾਗਬਾਨ ਚਿੰਤਤ ਹਨ।

ਮੀਂਹ ਨਾ ਪੈਣ ਕਾਰਨ ਖੇਤੀ ਉਪਜ ‘ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ ਜੋ ਕਿ ਮਾਨਸੂਨ ਦੀ ਬਾਰਿਸ਼ ‘ਤੇ ਬਹੁਤ ਨਿਰਭਰ ਹੈ। ਇਸ ਦੌਰਾਨ ਸਾਰੇ 12 ਜ਼ਿਲ੍ਹਿਆਂ ਵਿੱਚ ਘੱਟ ਬਾਰਿਸ਼ ਹੋਈ। ਹਾਲਾਂਕਿ ਜੂਨ ਦੇ ਅਖੀਰ ‘ਚ ਮਾਨਸੂਨ ਨੇ ਤੇਜ਼ੀ ਫੜੀ। ਇਸ ਦੌਰਾਨ ਸ਼ਿਮਲਾ ਤੋਂ ਇਲਾਵਾ ਕੁਝ ਹੋਰ ਜ਼ਿਲਿਆਂ ‘ਚ ਚੰਗੀ ਬਾਰਿਸ਼ ਦਰਜ ਕੀਤੀ ਗਈ।

Leave a Reply

Your email address will not be published. Required fields are marked *

View in English