View in English:
October 6, 2024 9:12 am

ਹਾਥਰਸ ‘ਚ ਭਗਦੜ ਮਾਮਲਾ : ਭੋਲੇ ਬਾਬਾ ਦੇ ਵਕੀਲ ਦਾ ਦਾਅਵਾ, ’10-12 ਲੋਕਾਂ ਨੇ ਛਿੜਕਿਆ ਜ਼ਹਿਰ’

ਪ੍ਰਚਾਰਕ ਭੋਲੇ ਬਾਬਾ ਦੇ ਵਕੀਲ ਏਪੀ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਹਾਥਰਸ ਵਿੱਚ ਭਗਦੜ ਇਸ ਲਈ ਹੋਈ ਕਿਉਂਕਿ 15-16 ਲੋਕਾਂ ਦੇ ਇੱਕ ਸਮੂਹ ਨੇ ਧਾਰਮਿਕ ਸਮਾਗਮ ਦੌਰਾਨ ਜ਼ਹਿਰ ਛਿੜਕਿਆ ਸੀ। ਵਕੀਲ ਨੇ ਦਾਅਵਾ ਕੀਤਾ ਕਿ ਭਗਦੜ ਮਚਾਉਣ ਤੋਂ ਬਾਅਦ ਸਾਜ਼ਿਸ਼ਕਰਤਾਵਾਂ ਦਾ ਸਮੂਹ ਘਟਨਾ ਸਥਾਨ ਤੋਂ ਭੱਜ ਗਿਆ।

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਪਿਛਲੇ ਹਫ਼ਤੇ ਪ੍ਰਚਾਰਕ ਭੋਲੇ ਬਾਬਾ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਦੌਰਾਨ ਮਚੀ ਭਗਦੜ ਵਿੱਚ 121 ਲੋਕਾਂ ਦੀ ਮੌਤ ਹੋ ਗਈ ਸੀ ।

ਵਕੀਲ ਨੇ ਕਿਹਾ ਸਾਜ਼ਿਸ਼ ਵਿੱਚ 15-16 ਲੋਕ ਸ਼ਾਮਲ ਸਨ। ਸਮਾਗਮ ਦੀ ਇਜਾਜ਼ਤ ਲਈ ਗਈ ਸੀ। ਇਜਾਜ਼ਤ ਨਾਲ ਨਕਸ਼ਾ ਨੱਥੀ ਕੀਤਾ ਗਿਆ ਸੀ। ਭਗਦੜ ਵਾਲੀ ਥਾਂ ‘ਤੇ ਕੁਝ ਅਣਪਛਾਤੇ ਵਾਹਨ ਮੌਜੂਦ ਸਨ।

ਸ਼ੁਰੂਆਤੀ ਜਾਂਚ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਆਯੋਜਕਾਂ ਨੇ ਵੱਧ ਤੋਂ ਵੱਧ 80,000 ਲੋਕਾਂ ਦੀ ਸ਼ਮੂਲੀਅਤ ਦੇ ਨਾਲ ਸਮਾਗਮ ਲਈ ਇਜਾਜ਼ਤ ਪ੍ਰਾਪਤ ਕੀਤੀ ਸੀ। ਹਾਲਾਂਕਿ, ਇਕੱਠ ਵਿੱਚ 2.5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ।

Leave a Reply

Your email address will not be published. Required fields are marked *

View in English