ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੂਨ 16
ਹਾਂਗਕਾਂਗ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਸ਼ੱਕੀ ਤਕਨੀਕੀ ਸਮੱਸਿਆ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਪਸ ਮੋੜ ਲਿਆ ਗਿਆ। ਬੋਇੰਗ 787-8 ਡਰੀਮਲਾਈਨਰ ਵਲੋਂ ਸੰਚਾਲਿਤ ਫਲਾਈਟ ਏ.ਆਈ. 315, ਨਿਰਧਾਰਤ ਸਮੇਂ ਅਨੁਸਾਰ ਹਾਂਗਕਾਂਗ ਤੋਂ ਰਵਾਨਾ ਹੋਈ ਪਰ ਘਟਨਾ ਤੋਂ ਜਾਣੂ ਸੂਤਰਾਂ ਦੇ ਅਨੁਸਾਰ ਪਾਇਲਟ ਦੁਆਰਾ ਸੰਭਾਵਿਤ ਸਿਸਟਮ ਖਰਾਬੀ ਦੇਖੇ ਜਾਣ ਤੋਂ ਬਾਅਦ ਹਵਾ ਵਿਚੋਂ ਹੀ ਵਾਪਸ ਆ ਗਈ। ਜਹਾਜ਼ ਨੂੰ ਸੁਰੱਖਿਅਤ ਹਾਂਗਕਾਂਗ ਵਾਪਸ ਉਤਾਰਿਆ ਗਿਆ ਅਤੇ ਸਾਰੇ ਯਾਤਰੀਆਂ ਸੁਰੱਖਿਅਤ ਹਨ। ਤਕਨੀਕੀ ਟੀਮਾਂ ਇਸ ਸਮੇਂ ਸਮੱਸਿਆ ਦੇ ਕਾਰਨ ਦਾ ਪਤਾ ਲਗਾਉਣ ਲਈ ਜਹਾਜ਼ ਦੀ ਜਾਂਚ ਕਰ ਰਹੀਆਂ ਹਨ।