ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਗਸਤ 22
ਹਰਿਆਣਾ ਵਿੱਚ ਮਾਨਸੂਨ ਫਿਰ ਸਰਗਰਮ ਹੋਣ ਜਾ ਰਿਹਾ ਹੈ। 22 ਅਗਸਤ ਦੀ ਰਾਤ ਤੋਂ 25 ਅਗਸਤ ਤੱਕ ਸੂਬੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 23 ਅਗਸਤ ਨੂੰ ਹਰਿਆਣਾ ਵਿੱਚ ਕੁਝ ਥਾਵਾਂ ‘ਤੇ 12 ਸੈਂਟੀਮੀਟਰ ਜਾਂ ਇਸ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ 23 ਅਗਸਤ ਨੂੰ ਸੰਤਰੀ ਅਲਰਟ ਅਤੇ 25 ਅਗਸਤ ਤੱਕ ਪੀਲਾ ਅਲਰਟ ਜਾਰੀ ਕੀਤਾ ਹੈ। ਹੁਣ ਤੱਕ ਮਾਨਸੂਨ ਸੀਜ਼ਨ ਦੌਰਾਨ ਹਰਿਆਣਾ ਵਿੱਚ 342 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ ਦਸ ਡਿਗਰੀ ਵੱਧ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 26 ਅਗਸਤ ਤੋਂ ਬਾਅਦ ਮਾਨਸੂਨ ਕਮਜ਼ੋਰ ਪੈ ਸਕਦਾ ਹੈ।