ਫੈਕਟ ਸਮਾਚਾਰ ਸੇਵਾ
ਸੋਨੀਪਤ, ਜਨਵਰੀ 5
ਹਰਿਆਣਾ ਦੇ ਸੋਨੀਪਤ ਚ ਅੱਜ ਤੜਕੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੜਕੇ 3.15 ਵਜੇ ਆਏ ਭੁਚਾਲ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 3.0 ਮਾਪੀ ਗਈ। 12 ਦਿਨਾਂ ‘ਚ ਸੋਨੀਪਤ ‘ਚ ਇਹ ਭੁਚਾਲ ਦਾ ਤੀਸਰਾ ਝਟਕਾ ਸੀ। ਇਸ ਤੋਂ ਪਹਿਲਾਂ 25 ਅਤੇ 26 ਦਸੰਬਰ ਨੂੰ ਵੀ ਸੋਨੀਪਤ ‘ਚ ਦੋ ਵਾਰ ਭੁਚਾਲ ਆ ਚੁੱਕਾ ਹੈ।