ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ, ਅਗਸਤ 6
ਪੰਜ ਸਿੰਘ ਸਹਿਬਾਨ ਵਲੋਂ ਸ਼ਹੀਦੀ ਸਮਾਗਮ ’ਚ ਭੰਗੜੇ ਮਾਮਲੇ ’ਤੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਜਥੇਦਾਰ ਵਲੋਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਇਸ ਤਹਿਤ ਹਰਜੋਤ ਸਿੰਘ ਬੈਂਸ ਅੱਜ ਹੀ ਗੁਰਦੁਆਰਾ ਗੁਰ ਕੇ ਮਹਿਲ ਵਿਖੇ ਪੈਦਲ ਜਾਣਗੇ ਤੇ ਗੁਰੂ ਕੇ ਮਹਿਲ ਨੂੰ ਜਾਂਦੀਆਂ ਗਲੀਆਂ ਨੂੰ ਸਹੀ ਕਰਵਾਉਣਗੇ। ਇਸ ਦੇ ਨਾਲ ਹੀ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਵਿਖੇ ਵੀ ਉਹ 100 ਮੀਟਰ ਦੀ ਦੂਰੀ ਤੋਂ ਪੈਦਲ ਜਾਣਗੇ।