View in English:
July 2, 2024 11:03 am

ਸੂਬੇ ਦੇ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਪਵੇਗਾ ਭਾਰੀ ਮੀਂਹ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੂਨ 30

ਪੰਜਾਬ ’ਚ ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਮੌਸਮ ਦੇ ਤੇਵਰ ਗਰਮ ਰਹੇ ਤਾਂ ਕੁਝ ਥਾਵਾਂ ’ਤੇ ਬੱਦਲ ਛਾਏ ਰਹਿਣ ਕਾਰਨ ਗਰਮੀ ਤੋਂ ਰਾਹਤ ਰਹੀ। ਮੌਸਮ ਵਿਭਾਗ ਮੁਤਾਬਕ ਅੱਜ ਤੋਂ 2 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

3 ਜੁਲਾਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਹੀ ਹਲਕੀ ਬਾਰਿਸ਼ ਹੋਵੇਗੀ। ਸ਼ਨਿਚਰਵਾਰ ਨੂੰ ਗੁਰਦਾਸਪੁਰ ਤੇ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ ਜਦਕਿ ਬਠਿੰਡਾ ’ਚ ਤਾਪਮਾਨ 40.7 ਡਿਗਰੀ ਰਿਹਾ। ਚੰਡੀਗੜ੍ਹ ’ਚ ਤਾਪਮਾਨ 40 ਡਿਗਰੀ, ਲੁਧਿਆਣੇ ’ਚ 36.8, ਪਟਿਆਲੇ ’ਚ 38.0, ਪਠਾਨਕੋਟ ’ਚ 38.7 ਤੇ ਜਲੰਧਰ ’ਚ 38.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Leave a Reply

Your email address will not be published. Required fields are marked *

View in English