View in English:
October 17, 2024 6:55 pm

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਦਿੱਤੀ ਵਧਾਈ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 17

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਦਿਹਾੜੇ ’ਤੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਲਈ ਚਾਨਣ ਮੁਨਾਰੇ ਵਰਗੀਆਂ ਹਨ, ਜੋ ਸਮਾਜ ਨੂੰ ਸਦੀਆਂ ਤੋਂ ਸੇਧ ਦਿੰਦੀਆਂ ਆ ਰਹੀਆਂ ਹਨ। ਉਹ ਅੱਜ ਪਟਿਆਲਾ ਦੇ ਪੀ.ਐਮ.ਡਬਲਿਊ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਦੇ ਪਹਿਲੇ ਕਵੀ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਮਹਾਨ ਮਹਾਂਕਾਵਿ ਰਾਮਾਇਣ ਰਹਿੰਦੀ ਦੁਨੀਆ ਤੱਕ ਲੁਕਾਈ ਨੂੰ ਸੱਚ ਦਾ ਰਾਹ ਦਿਖਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਨੇ ਆਪਣੀਆਂ ਰਚਨਾਵਾਂ ਰਾਹੀਂ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵਤਾ ਦੀ ਭਲਾਈ ਦਾ ਰਸਤਾ ਦਿਖਾਉਂਦੇ ਹੋਏ ਨਿਰੋਏ ਸਮਾਜ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਦੀਆਂ ਪਹਿਲਾਂ ਲਿਖੀਆਂ ਰਚਨਾਵਾਂ ਅੱਜ ਦੇ ਸਮਾਜ ਨੂੰ ਵੀ ਉਸੇ ਤਰ੍ਹਾਂ ਸੇਧ ਦੇ ਰਹੀਆਂ ਹਨ। ਭਗਵਾਨ ਵਾਲਮੀਕਿ ਜੀ ਨੇ ਦੀਨ ਦੁਖੀਆਂ ਨੂੰ ਕਸ਼ਟ ਵਿੱਚੋਂ ਕੱਢਣ ਅਤੇ ਲੋਕਾਂ ਨੂੰ ਚੰਗੇ ਰਸਤੇ ’ਤੇ ਪਾਇਆ।

ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਗਵਾਨ ਵਾਲਮੀਕਿ ਜੀ ਦਾ ਤਪ ਸਥਾਨ ਪੰਜਾਬ ਵਿੱਚ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਲਮੀਕਿ ਸਮਾਜ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਅਸੀਂ ਪ੍ਰਣ ਕਰੀਏ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਪਿਆਰ, ਤਿਆਗ ਤੇ ਦੀਨ ਦੁਖੀਆਂ ਦੀ ਸੇਵਾ ਦੇ ਰਸਤੇ ਨੂੰ ਅਪਣਾਕੇ ਇਕ ਬਿਹਤਰ ਸਮਾਜ ਦੀ ਸਿਰਜਣਾ ਕਰੀਏ। ਇਸ ਮੌਕੇ ਵੀਰ ਮੁਕੇਸ਼ (ਲਾਡੀ) ਦੇ ਕੀਰਤਨ ਜਥੇ ਨੇ ਸੰਗਤਾਂ ਨੂੰ ਆਪਣੇ ਕੀਰਤਨ ਨਾਲ ਨਿਹਾਲ ਕੀਤਾ।
ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਜਨਕ ਰਾਜ, ਸੁਰੇਸ਼, ਪ੍ਰਮੋਦ ਕੁਮਾਰ, ਅਜੇ ਕੁਮਾਰ, ਰਾਮ ਗੌਰਵ, ਮਨੀਸ਼ ਕੁਮਾਰ, ਡਾ. ਡੀ.ਐਸ ਗਿੱਲ, ਜੀ ਐਸ ਨਾਰੰਗ, ਹਰਮੇਸ਼ ਸਿੰਘ, ਹਰਚੰਦ ਸਿੰਘ, ਸੰਦੀਪ ਕੁਮਾਰ, ਓਮ ਪ੍ਰਕਾਸ਼, ਧਰਮਪਾਲ, ਐਸ.ਪੀ ਸਿੰਘ, ਵਿਨੈ ਕੁਮਾਰ, ਸ਼ਾਮ ਲਾਲ, ਤਰਸੇਮ ਚੰਦ, ਪਰਮਜੀਤ ਸਿੰਘ, ਮੋਹਿੰਦਰ ਸਿੰਘ, ਰਾਜ ਕੁਮਾਰ, ਇਸ਼ਵਰ ਚੰਦ, ਨਰੇਸ਼ ਕੁਮਾਰ, ਸਵਰਨ ਅਟਵਾਲ, ਜੀਵਨ ਕੁਮਾਰ, ਪਰਮਿੰਦਰ ਸਿੰਘ, ਸਤਪਾਲ ਸਿੰਘ, ਮਨਜੀਤ, ਜਗਤਾਰ ਸਿੰਘ, ਮਾਨ ਸਿੰਘ, ਵਿਜੈ ਕੁਮਾਰ, ਅਮਰੀਕ ਸਿੰਘ, ਪਾਲ ਸਿੰਘ, ਰਾਜ ਕੁਮਾਰ ਧਾਲੀਵਾਲ, ਰਾਮ ਕੁਮਾਰ, ਨਵਾਬ ਸਿੰਘ, ਪ੍ਰੇਮ ਸਿੰਘ, ਜਗਰੂਪ ਸਿੰਘ, ਅਨਿਲ ਕੁਮਾਰ, ਅਮਨ ਕੁਮਾਰ, ਦਿਨੇਸ਼ ਕੁਮਾਰ, ਸੋਨੂੰ, ਕੁਲਬੀਰ ਸਿੰਘ, ਮੇਜਰ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।

Leave a Reply

Your email address will not be published. Required fields are marked *

View in English