ਦਿੱਲੀ ‘ਚ 5 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ
ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 31
ਦਿੱਲੀ ਸਰਕਾਰ ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਰਾਮ ਨੌਮੀ ਅਤੇ ਗੁੱਡ ਫਰਾਈਡੇ ਸਮੇਤ ਮਹੱਤਵਪੂਰਨ ਧਾਰਮਿਕ ਤਿਉਹਾਰਾਂ ‘ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਲਈ 5 ਡਰਾਈ ਡੇਅ ਐਲਾਨੇ ਹਨ। ਆਬਕਾਰੀ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਰਾਮ ਨੌਮੀ (6 ਅਪ੍ਰੈਲ), ਮਹਾਵੀਰ ਜਯੰਤੀ (10 ਅਪ੍ਰੈਲ), ਗੁੱਡ ਫਰਾਈਡੇ (18 ਅਪ੍ਰੈਲ), ਬੁੱਧ ਪੂਰਨਿਮਾ (12 ਮਈ) ਅਤੇ ਈਦ-ਉਲ-ਜ਼ੂਹਾ (6 ਜੂਨ) ਨੂੰ ਬੰਦ ਰਹਿਣਗੀਆਂ।
ਆਬਕਾਰੀ ਕਮਿਸ਼ਨਰ ਸੰਨੀ ਸਿੰਘ ਨੇ ਕਿਹਾ ਕਿ ਦਿੱਲੀ ਆਬਕਾਰੀ ਨਿਯਮ, 2010 ਦੇ ਨਿਯਮ 52 ਦੇ ਉਪਬੰਧਾਂ ਅਨੁਸਾਰ ਸ਼ਰਾਬ ਦੇ ਲਾਇਸੈਂਸਧਾਰਕਾਂ ਲਈ ਡਰਾਈ ਡੇਅ ਘੋਸ਼ਿਤ ਕੀਤੇ ਗਏ ਹਨ। ਲਾਇਸੈਂਸਧਾਰਕਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਲਾਇਸੈਂਸਸ਼ੁਦਾ ਅਹਾਤੇ ਵਿੱਚ ਇੱਕ ਪ੍ਰਮੁੱਖ ਸਥਾਨ ‘ਤੇ ਆਰਡਰ ਪ੍ਰਦਰਸ਼ਿਤ ਕਰਨ।