ਫੈਕਟ ਸਮਾਚਾਰ ਸੇਵਾ
ਜਨਵਰੀ 7
ਸਰਦੀਆਂ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣਾ ਇੱਕ ਸਿਹਤਮੰਦ ਆਦਤ ਹੈ। ਚੰਗੀ ਸਿਹਤ ਬਣਾਈ ਰੱਖਣ ਲਈ ਕੇਸਰ ਵਾਲਾ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਦਰਅਸਲ ਕੇਸਰ ਨੂੰ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਦੀ ਮਹਿਕ ਅਤੇ ਰੰਗ ਇਸ ਨੂੰ ਹੋਰ ਮਸਾਲਿਆਂ ਤੋਂ ਵੱਖਰਾ ਬਣਾਉਂਦੇ ਹਨ। ਜੇਕਰ ਤੁਸੀਂ ਰੋਜ਼ ਸੌਣ ਤੋਂ ਪਹਿਲਾਂ ਕੇਸਰ ਵਾਲਾ ਦੁੱਧ ਪੀਂਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਸਿਹਤਮੰਦ ਹੈ।
ਅਨਿੰਦਰਾ ਹੁੰਦੀ ਹੈ ਦੂਰ
ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਘੱਟ ਨੀਂਦ ਆਉਂਦੀ ਹੈ, ਉਨ੍ਹਾਂ ਨੂੰ ਦੁੱਧ ‘ਚ ਕੇਸਰ ਮਿਲਾ ਕੇ ਜ਼ਰੂਰ ਪੀਣਾ ਚਾਹੀਦਾ ਹੈ। ਕੇਸਰ ਮਿਲਾ ਕੇ ਦੁੱਧ ਪੀਣ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਚੰਗੀ ਨੀਂਦ ਲੈਣ ਵਿਚ ਵੀ ਮਦਦ ਮਿਲਦੀ ਹੈ।
ਮੈਟਾਬੋਲੀਜਮ ਨੂੰ ਵਧਾਉਂਦਾ ਹੈ
ਕੇਸਰ ਵਾਲਾ ਦੁੱਧ ਪੀਣ ਨਾਲ ਮੈਟਾਬੋਲੀਜਮ ਸਿਸਟਮ ਵਧਦਾ ਹੈ ਅਤੇ ਭਾਰ ਘਟਾਉਣਾ ਵੀ ਆਸਾਨ ਹੋ ਜਾਂਦਾ ਹੈ।
ਜਣਨ ਸ਼ਕਤੀ ਵਧਾਉਂਦਾ ਹੈ
ਕੇਸਰ ਪੁਰਸ਼ਾਂ ਅਤੇ ਔਰਤਾਂ ਲਈ ਜਣਨ ਸ਼ਕਤੀ ਵਧਾਉਣ ਲਈ ਬਹੁਤ ਫਾਇਦੇਮੰਦ ਹੈ। ਕੇਸਰ ਵਿੱਚ ਐਫਰੋਡਿਸਿਏਕ ਗੁਣ ਹੁੰਦੇ ਹਨ ਜੋ ਕਾਮਵਾਸਨਾ ਅਤੇ ਜਿਨਸੀ ਕਾਰਜਾਂ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਕੇਸਰ ਵਾਲਾ ਦੁੱਧ ਪੀਣ ਨਾਲ ਸੈਕਸ ਡਰਾਈਵ ਨੂੰ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਹ ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਗਤੀਸ਼ੀਲਤਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
ਸਕਿਨ ‘ਤੇ ਐਂਟੀ-ਏਜਿੰਗ ਦਾ ਕੰਮ ਕਰਦਾ ਹੈ
ਰਾਤ ਨੂੰ ਸੌਣ ਤੋਂ ਪਹਿਲਾਂ ਕੇਸਰ ਵਾਲਾ ਦੁੱਧ ਪੀਣ ਨਾਲ ਸਕਿਨ ਨੂੰ ਜਵਾਨ ਦਿੱਖਣ ਵਿਚ ਮਦਦ ਮਿਲਦੀ ਹੈ। ਇਸ ਦੇ ਸੇਵਨ ਨਾਲ ਲਚਕੀਲੇਪਨ ਵਧਦਾ ਹੈ। ਬਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਘਟਾਉਂਦਾ ਹੈ।
ਪਾਚਨ ਨੂੰ ਸੁਧਾਰਦਾ ਹੈ
ਕੇਸਰ ਦੇ ਨਾਲ ਦੁੱਧ ਪੀਣ ਨਾਲ ਰਾਤ ਨੂੰ ਪਾਚਨ ਕਿਰਿਆਵਾਂ ‘ਚ ਮਦਦ ਮਿਲਦੀ ਹੈ। ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਬਲੋਟਿੰਗ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਇਸ ਦੇ ਨਾਲ ਹੀ ਗੈਸਟ੍ਰੋਇੰਟੇਸਟਾਈਨਲ ਟ੍ਰੈਕ ਵਿੱਚ ਵੀ ਰਾਹਤ ਮਿਲਦੀ ਹੈ।
ਡਿਪਰੈਸ਼ਨ ਲਈ ਅਸਰਦਾਰ
ਡਿਪ੍ਰੈਸ਼ਨ ਤੋਂ ਪੀੜਤ ਲੋਕਾਂ ਲਈ ਰੋਜ਼ਾਨਾ ਕੇਸਰ ਵਾਲਾ ਦੁੱਧ ਪੀਣਾ ਫਾਇਦੇਮੰਦ ਹੋ ਸਕਦਾ ਹੈ। 2019 ਦੇ ਇੱਕ ਅਧਿਐਨ ਦੇ ਅਨੁਸਾਰ ਕੇਸਰ ਡਿਪਰੈਸ਼ਨ ਦੇ ਹਲਕੇ ਅਤੇ ਦਰਮਿਆਨੇ ਲੱਛਣਾਂ ‘ਤੇ ਪ੍ਰਭਾਵ ਦਿਖਾਉਂਦਾ ਹੈ।