View in English:
December 22, 2024 8:30 am

ਸਰਕਾਰੀ ਕਾਲਜ ਰੋਪੜ ਦੇ ਖਿਡਾਰੀਆਂ ਨੇ ਅੰਤਰ ਕਾਲਜ ਕਰਾਟੇ ਖੇਡ ਮੁਕਾਬਲਿਆਂ ‘ਚ ਕੀਤੀ ਪ੍ਰਾਪਤੀ

ਫੈਕਟ ਸਮਾਚਾਰ ਸੇਵਾ

ਰੂਪਨਗਰ, ਨਵੰਬਰ 22

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਕਰਾਟੇ (ਲੜਕੇ/ਲੜਕੀਆਂ) ਖੇਡ ਮੁਕਾਬਲੇ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਗਏ, ਜਿਸ ਵਿੱਚ ਸਰਕਾਰੀ ਕਾਲਜ ਰੋਪੜ ਦੇ ਖਿਡਾਰੀਆਂ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ 1 ਸਿਲਵਰ ਅਤੇ 3 ਬ੍ਰਾਊਂਜ ਮੈਡਲ ਹਾਸਲ ਕਰਕੇ ਸ਼ਾਨਦਾਰ ਪ੍ਰਾਪਤੀ ਕੀਤੀ।

ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਖਿਡਾਰੀ ਅੱਗੇ ਵਧਣ ਲਈ ਅਨੁਸਾਸ਼ਨ ਵਿੱਚ ਰਹਿ ਕੇ ਹੋਰ ਵੱਡੀਆਂ ਪ੍ਰਾਪਤੀਆਂ ਕਰਨ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਡਾਰੀ ਜਤਿੰਦਰ ਸਿੰਘ ਨੇ -75 ਕਿ.ਗ੍ਰਾ ਭਾਰ ਵਰਗ ਵਿੱਚ ਸਿਲਵਰ ਮੈਡਲ, ਆਜ਼ਿਮ ਰਜ਼ਾ ਨੇ +75 ਕਿ.ਗ੍ਰਾ ਭਾਰ ਵਰਗ ਵਿੱਚ ਬ੍ਰਾਊਂਜ ਮੈਡਲ, ਨਵਜੋਤ ਸਿੰਘ +85 ਕਿ.ਗ੍ਰਾ ਭਾਰ ਵਰਗ ਵਿੱਚ ਬ੍ਰਾਊਂਜ ਮੈਡਲ ਅਤੇ ਤਰੁਨਪ੍ਰੀਤ ਕੌਰ ਨੇ -50 ਕਿ.ਗ੍ਰਾ. ਭਾਰ ਵਰਗ ਵਿੱਚ ਬ੍ਰਾਊਂਜ ਮੈਡਲ ਹਾਸਲ ਕੀਤਾ ਅਤੇ ਕਾਲਜ ਦਾ ਮਾਣ ਵਧਾਇਆ ਹੈ।

ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕਮਾਰੀ, ਡਾ. ਨਿਰਮਲ ਸਿੰਘ ਬਰਾੜ ਅਤੇ ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

View in English