View in English:
September 18, 2024 1:13 pm

ਸਮਾਲਸਰ ਦੇ ਕਵੀਸ਼ਰੀ ਜਥੇ ਦੇ ਆਗੂ ਮੱਖਣ ਸਿੰਘ ਮੁਸਾਫ਼ਿਰ ਦੇ ਘਰ NIA ਦੀ ਰੇਡ

ਫੈਕਟ ਸਮਾਚਾਰ ਸੇਵਾ

ਸਮਾਲਸਰ, ਸਤੰਬਰ 13

ਕਵੀਸ਼ਰੀ ਗਾਉਣ ਲਈ ਜਾਣੇ ਜਾਂਦੇ ਕਸਬਾ ਸਮਾਲਸਰ ਦੇ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਅੱਜ ਲਗਭਗ ਸਵੇਰੇ 6 ਵਜੇ ਤੋਂ ਐਨ.ਆਈ.ਏ. ਦੀ ਟੀਮ ਵਲੋਂ ਛਾਪੇਮਾਰੀ ਕਰਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਵੀਸ਼ਰ ਮੱਖਣ ਸਿੰਘ ਘਰ ਵਿਚ ਮੌਜੂਦ ਨਹੀਂ ਮਿਲੇ।

ਮੋਹਾਲੀ ਤੋਂ ਸਵੇਰੇ ਕਰੀਬ 6 ਵਜੇ ਆਈ ਐਨ.ਆਈ.ਏ. ਦੀ ਟੀਮ ਵਲੋਂ ਮੱਖਣ ਸਿੰਘ ਮੁਸਾਫ਼ਿਰ ਦੇ ਘਰ ਅੰਦਰ 9 ਵਜੇ ਤੱਕ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਕਿ ਇਹ ਛਾਪੇਮਾਰੀ ਕਿਸ ਸੰਬੰਧ ਵਿਚ ਹੈ।

Leave a Reply

Your email address will not be published. Required fields are marked *

View in English