ਫੈਕਟ ਸਮਾਚਾਰ ਸੇਵਾ
ਫਾਜ਼ਿਲਕਾ , ਸਤੰਬਰ 14
ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮਦੇਨਜਰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਮਾਰਗਦਰਸ਼ਨ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰੀ ਬਾਰਿਸ਼ਾਂ ਤੋਂ ਬਾਅਦ ਸ਼ਹਿਰ ਨੂੰ ਸਾਫ-ਸੁਥਰਾ ਤੇ ਬਿਮਾਰੀਆਂ ਮੁਕਤ ਰੱਖਣ ਲਈ ਕਾਰਜ ਸਾਧਕ ਅਫਸਰ ਵਿਕਰਮ ਧੂੜੀਆ ਦੀ ਅਗਵਾਈ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ 10 ਰੋਜਾ ਸਫਾਈ ਅਭਿਆਨ ਸ਼ੁਰੂ ਕਰਵਾਇਆ ਗਿਆ। ਬਾਰਿਸ਼ਾਂ ਤੋਂ ਬਾਅਦ ਗਲੀਆਂ, ਨਾਲੀਆਂ, ਸੀਵਰੇਜ ਸਿਸਟਮ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ ਜਿਸ ਦੇ ਮਦੇਨਜਰ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ।
ਨਗਰ ਕੌਂਸਲ ਦੇ ਸੁਪਰਡੰਟ ਨਰੇਸ਼ ਖੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਰੋਜਾਨਾ ਪੱਧਰ ‘ਤੇ ਸਾਫ-ਸਫਾਈ ਦਾ ਕੰਮ ਜਾਰੀ ਹੈ, ਪਰ ਹੜ੍ਹਾਂ/ ਭਾਰੀ ਬਾਰਿਸ਼ਾਂ ਤੋਂ ਬਾਅਦ ਜਰੂਰੀ ਹੋ ਜਾਂਦਾ ਹੈ ਕਿ ਇਕ ਵਾਰ ਵਿਸ਼ੇਸ਼ ਸਫਾਈ ਅਭਿਆਨ ਚਲਾ ਕੇ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ-ਸੁਥਰਾ ਕੀਤਾ ਜਾਵੇ ਤਾਂ ਜੋ ਇਸ ਨਾਲ ਗਲੀਆਂ/ਨਾਲੀਆਂ ਤੇ ਸੀਵਰੇਜ ਸਿਸਟਮ ਸੁਚਾਰੂ ਢੰਗ ਨਾਲ ਨਿਰਵਿਘਲ ਚੱਲ ਜਾਂਦਾ ਹੈ ਤੇ ਬਿਮਾਰੀਆਂ ਦਾ ਫੈਲਾਅ ਵੀ ਨਹੀਂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਫਾਈ ਅਭਿਆਨ ਦੇ ਪਹਿਲੇ ਦਿਨ ਨਗਰ ਕੌਂਸਲ ਫਾਜ਼ਿਲਕਾ ਵੱਲੋਂ 3 ਟਰਾਲੀਆਂ, ਇਕ ਲੋਡਰ ਤੇ 2 ਟਿਪਰਾਂ ਸਮੇਤ ਵਾਨ ਬਜਾਰ ਤੇ ਹੋਟਲਾ ਬਜਾਰ ਰੋਡ ਦੀ ਸਾਫ-ਸਫਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਫਾਈ ਕਰਨ ਉਪਰੰਤ ਕੂੜਾ ਕਰਕਟ ਨੂੰ ਨਾਲੋ-ਨਾਲ ਚੁੱਕ ਕੇ ਟਰਾਲੀਆਂ ਵਿਚ ਪਾ ਕੇ ਡੰਪ ਤੱਕ ਪਹੁੰਚਾਇਆ ਜਾ ਸਕੇ ਤਾਂ ਜੋ ਕੂੜਾ ਉਥੇ ਪਿਆ ਨਾ ਰਹੇ ਅਤੇ ਬਾਅਦ ਵਿਚ ਫਿਰ ਇਧਰ ਉਧਰ ਖਿਲਰ ਨਾ ਸਕੇ। ਇਸ ਤੋਂ ਇਲਾਵਾ ਕੂੜਾ ਚੁੱਕਣ ਤੋਂ ਬਾਅਦ ਫੋਗਿੰਗ ਵੀ ਕਰਵਾਈ ਗਈ ਤਾਂ ਜੋ ਆਸ-ਪਾਸ ਬਿਮਾਰੀਆਂ ਨਾ ਫੈਲਣ ਤੇ ਸਹਿਰ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਲਾਸਟਿਕ ਕੂੜੇ ਨੁੰ ਚੁੱਕ ਕੇ ਐਮ.ਆਰ.ਐਫ. ਸੈਂਟਰ ਵਿਚ ਬੇਲਸ ਲਈ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਮਾਸਕ, ਦਸਤਾਨੇ ਤੇ ਸੁਰੱਖਿਆ ਜੈਕਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਕੂੜਾ ਸੜਕਾਂ ‘ਤੇ ਨਾ ਸੁਟੱਣ, ਕੂੜਾ ਵੇਸਟ ਕੁਲੈਕਟਰਾਂ ਨੂੰ ਹੀ ਜਮ੍ਹਾਂ ਕਰਵਾਇਆ ਜਾਵੇ ਜਾਂ ਥਾਂ-ਥਾਂ ‘ਤੇ ਰੱਖੇ ਡਸਟਬਿਨਾਂ ਅੰਦਰ ਹੀ ਕੂੜਾ ਪਾਇਆ ਜਾਵੇ। ਗਿਲਾ ਕੂੜਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਹੀ ਵੇਸਟ ਕੁਲੈਕਟਾਂ ਨੂੰ ਦਿੱਤਾ ਜਾਵੇ ਜੀ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਾਂ ਹੋਣ ਦੇਣ, ਕਈ ਦਿਨ ਖੜੇ ਪਾਣੀ ਹੋਣ ਨਾਲ ਵੀ ਬਿਮਾਰੀਆਂ ਫੈਲਦੀਆਂ ਹਨ, ਜਿਸ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਸੀ.ਐਫ. ਪਵਨ ਕੁਮਾਰ, ਮੋਟੀਵੇਟਰ ਸਾਹਿਲ ਤੇ ਬਗੀਚ, ਨਟਵਰ ਲਾਲ ਤੇ ਅਰੁਨ ਕੁਮਾਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।