View in English:
July 7, 2024 2:28 am

ਸਪੀਕਰ ਨੇ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮ ‘ਚ ਕੀਤਾ ਬਦਲਾਅ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜੁਲਾਈ 4

ਸਪੀਕਰ ਓਮ ਬਿਰਲਾ ਨੇ ਨਿਯਮ 389 ਵਿਚ ਸੋਧ ਕਰ ਕੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਹੈ। ਹੁਣ ਸਹੁੰ ਚੁੱਕਣ ਵੇਲੇ ਕੋਈ ਵੀ ਫਾਲਤੂ ਸ਼ਬਦ ਨਹੀਂ ਬੋਲਿਆ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਐਤਕੀਂ ਸਹੁੰ ਚੁੱਕਣ ਵੇਲੇ ਮੈਂਬਰਾਂ ਵੱਲੋਂ ਵੱਖ-ਵੱਖ ਨਾਅਰੇ ਲਗਾਉਣ ਕਾਰਣ ਵਿਵਾਦ ਖੜ੍ਹਾ ਹੋ ਗਿਆ ਸੀ। ਏ ਆਈ ਐਮ ਆਈ ਐਮ ਦੇ ਆਗੂ ਅਸਧਉਦੀਨ ਓਵੈਸੀ ਨੇ ਜੈ ਫਿਲਿਸਤੀਨ ਦਾ ਨਾਅਰਾ ਲਗਾ ਕੇ ਵੱਡਾ ਵਿਵਾਦ ਖੜ੍ਹਾ ਕੀਤਾ ਸੀ। ਇਸੇ ਤਰੀਕੇ ਮੈਂਬਰਾਂ ਨੇ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ ਵਰਗੇ ਨਾਅਰੇ ਲਗਾਏ ਸਨ ਤਾਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਫਤਿਹ ਦੀ ਸਾਂਝ ਪਾਈ ਸੀ।

Leave a Reply

Your email address will not be published. Required fields are marked *

View in English