View in English:
September 18, 2024 1:13 pm

ਸਚਿਨ ਸਰਜੇਰਾਓ ਖਿਲਾਰੀ ਨੇ ਐਫ਼ 46 ਸ਼ਾਟਪੁੱਟ ਈਵੈਂਟ ’ਚ ਜਿੱਤਿਆ ਚਾਂਦੀ ਦਾ ਤਮਗਾ

ਫੈਕਟ ਸਮਾਚਾਰ ਸੇਵਾ

ਫ਼ਰਾਂਸ, ਸਤੰਬਰ 4

ਭਾਰਤ ਨੇ ਅੱਜ ਪੁਰਸ਼ਾਂ ਦੇ ਐਫ਼ 46 ਸ਼ਾਟ ਪੁਟ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤ ਲਿਆ ਹੈ। ਸਚਿਨ ਸਰਜੇਰਾਓ ਖਿਲਾਰੀ ਨੇ 16.32 ਮੀਟਰ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਚਿਨ ਸਿਰਫ਼ 0.06 ਮੀਟਰ ਦੀ ਦੂਰੀ ਨਾਲ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ। ਸਚਿਨ ਨੇ ਦੂਜੀ ਕੋਸ਼ਿਸ਼ ਵਿਚ ਹੀ 16.32 ਮੀਟਰ ਥ੍ਰੋਅ ਸੁੱਟਿਆ ਸੀ। ਹਾਲਾਂਕਿ ਉਹ ਇਸ ਤੋਂ ਉੱਪਰ ਉੱਠਣ ਵਿਚ ਕਾਮਯਾਬ ਨਹੀਂ ਹੋ ਸਕਿਆ।

ਕੈਨੇਡਾ ਦੇ ਗ੍ਰੇਗ ਸਟੀਵਰਟ ਨੇ 16.38 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਗਮਾ ਜਿੱਤਿਆ। ਭਾਰਤ ਦੇ ਮੁਹੰਮਦ ਯਾਸਰ ਇਸ ਈਵੈਂਟ ਵਿਚ ਅੱਠਵੇਂ ਅਤੇ ਰੋਹਿਤ ਕੁਮਾਰ ਨੌਵੇਂ ਸਥਾਨ ’ਤੇ ਰਹੇ।

Leave a Reply

Your email address will not be published. Required fields are marked *

View in English