View in English:
June 27, 2024 11:36 pm

ਵੰਦੇ ਭਾਰਤ ਐਕਸਪ੍ਰੈੱਸ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ

ਫੈਕਟ ਸਮਾਚਾਰ ਸੇਵਾ

ਝਾਂਸੀ , ਜੂਨ 21

ਪ੍ਰੀਮੀਅਮ ਟਰੇਨ ਵੰਦੇ ਭਾਰਤ ਐਕਸਪ੍ਰੈੱਸ ਵਿਚ ਸਫ਼ਰ ਕਰ ਰਹੇ ਜੋੜੇ ਦੇ ਭੋਜਨ ਵਿੱਚੋਂ ਕਾਕਰੋਚ ਨਿਕਲਿਆ ਹੈ। ਜੋੜਾ 18 ਜੂਨ ਨੂੰ ਭੋਪਾਲ ਤੋਂ ਆਗਰਾ ਦੇ ਸਫ਼ਰ ’ਤੇ ਨਿਕਲਿਆ ਸੀ।

ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਦੇ ਭਤੀਜੇ ਨੇ ‘ਐਕਸ’ ’ਤੇ ਕੀਤੀ ਤੇ ਵਿਕਰੇਤਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਗਰੋਂ ਰੇਲਵੇ ਨੇ ਸਬੰਧਤ ਫਰਮ ’ਤੇ ਜੁਰਮਾਨਾ ਲਾਇਆ ਹੈ। ਇਸ ਸਬੰਧੀ ਵਿਦਿਤ ਵਾਸ਼ਰਨੇਯ ਨਾਂ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ 18 ਜੂਨ ਨੂੰ ਚਾਚਾ ਤੇ ਚਾਚੀ ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਭੋਪਾਲ ਤੋਂ ਆਗਰਾ ਜਾ ਰਹੇ ਸਨ। ਉਨ੍ਹਾਂ ਨੇ ਆਈਆਰਸੀਟੀਸੀ ਤੋਂ ਆਨਲਾਈਨ ਖਾਣਾ ਆਰਡਰ ਕਰਵਾਇਆ ਸੀ। ਉਨ੍ਹਾਂ ਨੂੰ ਲੰਚ ਪੈਕੇਟ ਵਿੱਚੋਂ ਮਰਿਆ ਕਾਕਰੋਚ ਦਿਸਿਆ ਤਾਂ ਦੋਵੇਂ ਘਬਰਾ ਗਏ। ਸਟਾਫ ਨੂੰ ਜਾਣਕਾਰੀ ਦੇਣ ਦੇ ਨਾਲ ਹੀ ਉਨ੍ਹਾਂ ਨੇ ਮੈਨੂੰ ਖਾਣੇ ਦੀ ਫੋਟੋ ਭੇਜ ਕੇ ਸੂਚਿਤ ਕੀਤਾ। ਮੈਂ ਖਾਣੇ ਦੀ ਤਸਵੀਰ ਇੰਟਰਨੈੱਟ ਮੀਡੀਆ ’ਤੇ ਸ਼ੇਅਰ ਕਰ ਦਿੱਤੀ ਜੋ ਕਿ ਹੁਣ ਵਾਇਰਲ ਹੋ ਗਈ ਹੈ।

Leave a Reply

Your email address will not be published. Required fields are marked *

View in English